ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੂਗਲ ਨੇ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਕੀਤਾ ਆਪਣਾ ਡੂਡਲ

ਨਵੀਂ ਦਿੱਲੀ, 15 ਅਗਸਤ ਸਰਚ ਇੰਜਨ ਗੂਗਲ ਨੇ ਆਪਣਾ ਡੂਡਲ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਕੀਤਾ ਹੈ, ਜਿਸ ਵਿਚ ਭਾਰਤ ਦਾ ਰਵਾਇਤੀ 'ਦਰਵਾਜ਼ੇ' ਸ਼ਾਮਲ ਹਨ। ਇਨ੍ਹਾਂ ਗੇਟਾਂ 'ਤੇ ਅੰਗਰੇਜ਼ੀ ਦੇ ਅੱਖਰ 'ਜੀ', 'ਓ', 'ਓ', 'ਜੀ', 'ਐੱਲ', 'ਈ' ਦੇ...
Advertisement
ਨਵੀਂ ਦਿੱਲੀ, 15 ਅਗਸਤ

ਸਰਚ ਇੰਜਨ ਗੂਗਲ ਨੇ ਆਪਣਾ ਡੂਡਲ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਕੀਤਾ ਹੈ, ਜਿਸ ਵਿਚ ਭਾਰਤ ਦਾ ਰਵਾਇਤੀ 'ਦਰਵਾਜ਼ੇ' ਸ਼ਾਮਲ ਹਨ। ਇਨ੍ਹਾਂ ਗੇਟਾਂ 'ਤੇ ਅੰਗਰੇਜ਼ੀ ਦੇ ਅੱਖਰ 'ਜੀ', 'ਓ', 'ਓ', 'ਜੀ', 'ਐੱਲ', 'ਈ' ਦੇ ਅੱਖਰਾਂ ਨਾਲ 'ਗੂਗਲ' ਲਿਖਿਆ ਹੋਇਆ ਹੈ ਅਤੇ ਹਰੇਕ ਅੱਖਰ 'ਤੇ ਇਕ ਗੇਟ ਨੂੰ ਖੂਬਸੂਰਤ ਡਿਜ਼ਾਇਨ ਨਾਲ ਦਿਖਾਇਆ ਗਿਆ ਹੈ |

Advertisement

ਇਸ ਤੋਂ ਇਲਾਵਾ ਗੂਗਲ ਇੰਡੀਆ ਨੇ ਆਪਣੀ ਵੈੱਬਸਾਈਟ ’ਤੇ ਇੱਕ ਸੰਦੇਸ਼ ਵੀ ਸਾਂਝਾ ਕੀਤਾ ਜਿਸ ਵਿੱਚ ਕਿਹਾ ਗਿਆ ਹੈ, “ਭਾਰਤ ਦੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਅੱਜ ਦਾ ਡੂਡਲ ਵਰਿੰਦਾ ਜ਼ਾਵੇਰੀ ਦੁਆਰਾ ਬਣਾਇਆ ਗਿਆ ਹੈ। ਭਾਰਤ ਨੂੰ ਅੱਜ ਦੇ ਦਿਨ 1947 ਵਿੱਚ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ।ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਲੋਕ ਲਗਭਗ ਦੋ ਸਦੀਆਂ ਦੀ ਅਸਮਾਨਤਾ, ਹਿੰਸਾ ਅਤੇ ਬੁਨਿਆਦੀ ਅਧਿਕਾਰਾਂ ਦੀ ਘਾਟ ਤੋਂ ਬਾਅਦ ਸਵੈ-ਸ਼ਾਸਨ ਅਤੇ ਪ੍ਰਭੂਸੱਤਾ ਦੀ ਤੀਬਰ ਇੱਛਾ ਰੱਖਦੇ ਸਨ। ਗੂਗਲ ਦੇ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਅਗਵਾਈ ਵਿੱਚ ਭਾਰਤੀ ਆਜ਼ਾਦੀ ਦੀ ਲਹਿਰ ਚਲਾਈ ਗਈ ਸੀ ਅਤੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੀ ਲਗਨ ਅਤੇ ਕੁਰਬਾਨੀਆਂ ਸਦਕਾ ਆਜ਼ਾਦੀ ਮਿਲੀ ਹੈ। -ਪੀਟੀਆਈ

Advertisement
Tags :
78th Independence DayGoogle DoodleGoogle Main Pageindia