ਗ਼ਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਬਣੀ
ਸੂਬੇ ਦੇ ਚੋਟੀ ਦੇ ਸਿਆਸੀ ਅਹੁਦੇ ’ਤੇ ਚੁਣੀ ਜਾਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ
Advertisement
ਭਾਰਤ ਵਿੱਚ ਜਨਮੀ ਅਤੇ ਅਮਰੀਕੀ ਸਿਆਸਤਦਾਨ ਗ਼ਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਚੁਣੀ ਗਈ ਹੈ। ਉਹ ਸੂਬੇ ਦੇ ਇਸ ਚੋਟੀ ਦੇ ਸਿਆਸੀ ਅਹੁਦੇ ’ਤੇ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਅਤੇ ਦੱਖਣ ਏਸ਼ਿਆਈ ਅਮਰੀਕੀ ਬਣ ਗਈ ਹੈ।
ਡੈਮੋਕਰੈਟਿਕ ਪਾਰਟੀ ਦੀ ਹਾਸ਼ਮੀ (61) ਨੂੰ 14,65,634 ਵੋਟਾਂ ਮਿਲੀਆਂ ਹਨ; ਰਿਪਬਲਿਕਨ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਜੌਹਨ ਰੀਡ ਨੂੰ 12,32,242 ਵੋਟਾਂ ਮਿਲੀਆਂ ਹਨ। ‘ਇੰਡੀਅਨ ਅਮਰੀਕਨ ਇੰਪੈਕਟ ਫੰਡ’ ਨੇ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਚੋਣਾਂ ’ਚ ਇਤਿਹਾਸਕ ਜਿੱਤ ’ਤੇ ਹਾਸ਼ਮੀ ਨੂੰ ਵਧਾਈ ਦਿੱਤੀ। ਉੱਧਰ, ਐਬੀਗੇਲ ਸਪੈਨਬਰਜਰ ਇਤਿਹਾਸਕ ਤੌਰ ’ਤੇ ਪਹਿਲੀ ਵਾਰ ਵਰਜੀਨੀਆ ਦੀ ਗਵਰਨਰ ਚੁਣੀ ਗਈ। ਡੈਮੋਕਰੈਟਿਕ ਪਾਰਟੀ ਦੀ ਐਬੀਗੇਲ ਸਪੈਨਬਰਜਰ ਨੇ ਮੰਗਲਵਾਰ ਨੂੰ ਵਰਜੀਨੀਆ ਦੇ ਰਾਜਪਾਲ ਦੇ ਅਹੁਦੇ ਦੀ ਚੋਣ ਜਿੱਤੀ। ਉਨ੍ਹਾਂ ਰਿਪਬਲੀਕਨ ਲੈਫਟੀਨੈਂਟ ਗਵਰਨਰ ਵਿਨਸਮ ਅਰਲ-ਰੀਅਰਜ਼ ਨੂੰ ਹਰਾਇਆ ਹੈ।
Advertisement
Advertisement
Advertisement
×

