ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਜ਼ਾ ’ਚ ਕਹਿਰ: ਇਜ਼ਰਾਇਲੀ ਹਮਲਿਆਂ ’ਚ 38 ਦੀ ਮੌਤ

Israel Airstrike: ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ’ਚ ਅੱਜ ਘੱਟੋ-ਘੱਟ 38 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ, ਜੰਗਬੰਦੀ ਲਈ ਕੌਮਾਂਤਰੀ ਦਬਾਅ ਲਗਾਤਾਰ ਵਧ ਰਿਹਾ ਹੈ।
ਇਜ਼ਰਾਈਲ ਨੇ ਗਾਜ਼ਾ ’ਤੇ ਕੀਤੇ ਹਵਾਈ ਹਮਲੇ ਦੀ ਤਸਵੀਰ। ਫੋਟੋ: ਏਪੀ (AP)
Advertisement

Israel Airstrike: ਇਜ਼ਰਾਇਲੀ ਹਮਲਿਆਂ ਅਤੇ ਗੋਲੀਬਾਰੀ ਵਿੱਚ ਅੱਜ ਸਵੇਰੇ ਗਾਜ਼ਾ ਵਿੱਚ 38 ਲੋਕ ਮਾਰੇ ਗਏ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਵਲੋਂ ਦਿੱਤੀ ਗਈ। ਭਾਵੇਂ ਕੌਮਾਂਤਰੀ ਪੱਧਰ ’ਤੇ ਜੰਗ ਰੋਕਣ ਲਈ ਦਬਾਅ ਵਧ ਰਿਹਾ ਹੈ ਪਰ ਇਜ਼ਰਾਈਲ ਵੱਲੋਂ ਲਗਾਤਾਰ ਹਮਲੇ ਜਾਰੀ ਹਨ।

ਅਲ-ਅਵਦਾ ਹਸਪਤਾਲ ਦੇ ਸਿਹਤ ਕਰਮਚਾਰੀਆਂ ਮੁਤਾਬਕ, ਮੱਧ ਅਤੇ ਉੱਤਰੀ ਗਾਜ਼ਾ ਵਿੱਚ ਸ਼ਨੀਵਾਰ ਸਵੇਰੇ ਹੋਏ ਹਮਲਿਆਂ ਵਿੱਚ ਕਈ ਲੋਕਾਂ ਦੀ ਮੌਤ ਹੋਈ, ਜਿਸ ਵਿੱਚ ਨੁਸੈਰਾਤ ਸ਼ਰਨਾਰਥੀ ਕੈਂਪ ਵਿੱਚ ਇੱਕੋ ਪਰਿਵਾਰ ਦੇ 9 ਮੈਂਬਰ ਵੀ ਸ਼ਾਮਲ ਸਨ।

Advertisement

ਇਜ਼ਰਾਈਲ ਨੇ ਗਾਜ਼ਾ ’ਤੇ ਕੀਤੇ ਹਵਾਈ ਹਮਲੇ ਦੀ ਤਸਵੀਰ। ਫੋਟੋ: ਏਪੀ (AP)

ਇਹ ਹਮਲੇ ਉਸ ਵੇਲੇ ਹੋਏ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਐਲਾਨ ਕੀਤਾ ਕਿ ਹਮਾਸ ਦੇ ਪੂਰਨ ਖ਼ਾਤਮੇ ਤੱਕ ਲੜਾਈ ਜਾਰੀ ਰਹੇਗੀ।

ਇਜ਼ਰਾਈਲ ਨੇ ਗਾਜ਼ਾ ’ਤੇ ਕੀਤੇ ਹਵਾਈ ਹਮਲੇ ਦੀ ਤਸਵੀਰ। ਫੋਟੋ: ਏਪੀ (AP)

ਜਾਣਕਾਰੀ ਮੁਤਾਬਿਕ ਇਸ ਹਮਲੇ ਵਿੱਚ ਗਾਜ਼ਾ ਸ਼ਹਿਰ ਦੇ ਤੁਫਾਹ ਇਲਾਕੇ ਇੱਕੋ ਪਰਿਵਾਰ ਦੇ 11 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਸ਼ਿਫਾ ਹਸਪਤਾਲ ਨੇ ਦੱਸਿਆ ਕਿ ਸ਼ਾਤੀ ਸ਼ਰਨਾਰਥੀ ਕੈਂਪ ’ਤੇ ਹਮਲੇ ਵਿੱਚ ਹੋਰ 4 ਲੋਕ ਮਾਰੇ ਗਏ। ਹਾਲਾਂਕਿ ਇਜ਼ਰਾਇਲੀ ਫੌਜ ਨੇ ਇਨ੍ਹਾਂ ਹਮਲਿਆਂ ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

Advertisement
Tags :
Airstrike on GazaCeasefireIsrael Airstrikeisrael gaza warPunjabi Tribune Latest NewsPunjabi Tribune NewsShifa Hospitalਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਨਿਊਜ਼
Show comments