ਗਾਜ਼ਾ: ਜੰਗਬੰਦੀ ਲਾਗੂ ਹੋਣ ਉਪਰੰਤ ਹਜ਼ਾਰਾਂ ਫਲਸਤੀਨੀ ਆਪਣੇ ਘਰਾਂ ਨੂੰ ਪਰਤੇ
ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਸ਼ੁੱਕਰਵਾਰ ਨੂੰ ਜੰਗਬੰਦੀ ਲਾਗੂ ਹੋਣ ਕਾਰਨ ਹਜ਼ਾਰਾਂ ਫਲਸਤੀਨੀ ਭਾਰੀ ਤਬਾਹ ਹੋਈ ਉੱਤਰੀ ਗਾਜ਼ਾ ਪੱਟੀ ਵੱਲ ਮੁੜਨੇ ਸ਼ੁਰੂ ਹੋ ਗਏ ਹਨ। ਸਾਰੇ ਬੰਧਕਾਂ ਨੂੰ ਦਿਨਾਂ ਦੇ ਅੰਦਰ ਰਿਹਾਅ ਕੀਤਾ ਜਾਣਾ ਤੈਅ ਸੀ। ਜਿਵੇਂ ਕਿ ਅਮਰੀਕੀ ਰਾਸ਼ਟਰਪਤੀ...
Advertisement
ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਸ਼ੁੱਕਰਵਾਰ ਨੂੰ ਜੰਗਬੰਦੀ ਲਾਗੂ ਹੋਣ ਕਾਰਨ ਹਜ਼ਾਰਾਂ ਫਲਸਤੀਨੀ ਭਾਰੀ ਤਬਾਹ ਹੋਈ ਉੱਤਰੀ ਗਾਜ਼ਾ ਪੱਟੀ ਵੱਲ ਮੁੜਨੇ ਸ਼ੁਰੂ ਹੋ ਗਏ ਹਨ। ਸਾਰੇ ਬੰਧਕਾਂ ਨੂੰ ਦਿਨਾਂ ਦੇ ਅੰਦਰ ਰਿਹਾਅ ਕੀਤਾ ਜਾਣਾ ਤੈਅ ਸੀ। ਜਿਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਜੰਗਬੰਦੀ ਯੋਜਨਾ ਅਨੁਸਾਰ, ਇਜ਼ਰਾਈਲੀ ਫੌਜਾਂ ਦੇ ਹੌਲੀ-ਹੌਲੀ ਪਿੱਛੇ ਹਟਣ ਤੇ ਗਾਜ਼ਾ ’ਤੇ ਕੌਣ ਸ਼ਾਸਨ ਕਰੇਗਾ ਅਤੇ ਕੀ ਹਮਾਸ ਹਥਿਆਰਬੰਦ ਹੋਵੇਗਾ, ਇਸ ਬਾਰੇ ਸਵਾਲ ਅਜੇ ਵੀ ਹਨ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਕੇਤ ਦਿੱਤਾ ਸੀ ਕਿ ਜੇ ਹਮਾਸ ਆਪਣੇ ਹਥਿਆਰ ਨਹੀਂ ਛੱਡਦਾ ਤਾਂ ਇਜ਼ਰਾਈਲ ਆਪਣੇ ਹਮਲੇ ਨੂੰ ਦੁਬਾਰਾ ਸ਼ੁਰੂ ਕਰ ਸਕਦਾ ਹੈ। ਫਿਰ ਵੀ ਤਾਜ਼ਾ ਜੰਗਬੰਦੀ ਦੋ ਸਾਲਾਂ ਦੀ ਇੱਕ ਤਬਾਹਕੁੰਨ ਜੰਗ ਨੂੰ ਖਤਮ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਲੜਾਈ ਕਾਰਨ ਹਜ਼ਾਰਾਂ ਫਲਸਤੀਨੀ ਮਾਰੇ ਗਏ ਅਤੇ ਗਾਜ਼ਾ ਦੀ ਲਗਪਗ 20 ਲੱਖ ਆਬਾਦੀ ਵਿੱਚੋਂ ਕਰੀਬ 90 ਫੀਸਦ ਨੂੰ ਬੇਘਰ ਕਰ ਦਿੱਤਾ ਹੈ।
ਗਾਜ਼ਾ ਦੇ ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ, ਇਜ਼ਰਾਈਲੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਸੈਂਕੜੇ ਫਲਸਤੀਨੀਆਂ ਨੂੰ ਤਬਾਹ ਹੋਈਆਂ ਇਮਾਰਤਾਂ, ਮਲਬਾ ਅਤੇ ਤਬਾਹੀ ਮਿਲੀ। ਖਾਨ ਯੂਨਿਸ ਤੋਂ ਉਜਾੜ ਦਿੱਤੀ ਗਈ ਫਾਤਮਾ ਰਦਵਾਨ ਨੇ ਕਿਹਾ, "ਕੁਝ ਵੀ ਨਹੀਂ ਬਚਿਆ ਸੀ। ਸਿਰਫ਼ ਕੁਝ ਕੱਪੜੇ, ਲੱਕੜ ਦੇ ਟੁਕੜੇ ਅਤੇ ਬਰਤਨ।’’ ਉਸ ਨੇ ਕਿਹਾ ਕਿ ਲੋਕ ਅਜੇ ਵੀ ਮਲਬੇ ਹੇਠੋਂ ਲਾਸ਼ਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
ਹਾਨੀ ਓਮਰਾਨ, ਜਿਸਨੂੰ ਖਾਨ ਯੂਨਿਸ ਤੋਂ ਉਜਾੜ ਦਿੱਤਾ ਗਿਆ ਸੀ, ਨੇ ਕਿਹਾ: “ਅਸੀਂ ਇੱਕ ਅਜਿਹੀ ਜਗ੍ਹਾ 'ਤੇ ਆਏ ਹਾਂ ਜਿਸਦੀ ਪਛਾਣ ਨਹੀਂ ਹੋ ਸਕਦੀ... ਹਰ ਜਗ੍ਹਾ ਤਬਾਹੀ ਹੈ।”
Advertisement
Advertisement
×