ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਵਾਈ ਹਮਲੇ
ਟੈਂਕਾਂ ਨੇ ਵੀ ਕੀਤੀ ਬੰਬਾਰੀ; ਨੇਤਨਯਾਹੂ ਦੇ ਫੌਜ ਨੂੰ ਹਮਲੇ ਤੇਜ਼ ਕਰਨ ਦੇ ਹੁਕਮ ਤੋਂ ਬਾਅਦ ਕੀਤੀ ਕਾਰਵਾੲੀ
Gaza ceasefire tested as Israel, Hamas exchange fire and blame ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਆਪਣੀ ਫੌਜ ਨੂੰ ਗਾਜ਼ਾ ਵਿੱਚ ਤੁਰੰਤ ਵੱਡੇ ਹਮਲੇ ਕਰਨ ਦਾ ਹੁਕਮ ਦਿੱਤਾ ਹੈ ਜਿਸ ਦੇ ਜਵਾਬ ਵਿਚ ਹਮਾਸ ਨੇ ਕਿਹਾ ਹੈ ਕਿ ਉਹ ਬੰਦੀਆਂ ਦੀਆਂ ਲਾਸ਼ਾਂ ਸੌਂਪਣ ਦੇ ਕੰਮ ਵਿੱਚ ਦੇਰੀ ਕਰੇਗਾ। ਇਸ ਤੋਂ ਬਾਅਦ ਇਜ਼ਰਾਈਲ ਦੀ ਹਵਾਈ ਫੌਜ ਨੇ ਗਾਜ਼ਾ ’ਤੇ ਹਮਲੇ ਕੀਤੇ ਤੇ ਟੈਂਕਾਂ ਨੇ ਵੀ ਗਾਜ਼ਾ ’ਤੇ ਭਾਰੀ ਬੰਬਾਰੀ ਕੀਤੀ।
ਨੇਤਨਯਾਹੂ ਦਾ ਇਹ ਹੁਕਮ ਦੋਵਾਂ ਦਰਮਿਆਨ ਵਧੇ ਤਣਾਅ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਦੱਖਣੀ ਗਾਜ਼ਾ ਵਿੱਚ ਹਮਾਸ ਦੀਆਂ ਫੌਜਾਂ ’ਤੇ ਗੋਲੀਬਾਰੀ ਕੀਤੀ। ਦੂਜੇ ਪਾਸੇ ਹਮਾਸ ਨੇ ਬੰਦੀਆਂ ਦੀਆਂ ਲਾਸ਼ਾਂ ਸੌਂਪਣ ਦੇ ਅਮਲ ਵਿਚ ਆਨਾਕਾਨੀ ਕੀਤੀ।
ਨੇਤਨਯਾਹੂ ਨੇ ਕਿਹਾ ਕਿ ਜੰਗਬੰਦੀ ਦੇ ਫੈਸਲੇ ’ਤੇ ਹਮਾਸ ਅਮਲ ਨਹੀਂ ਕਰ ਰਿਹਾ। ਇਸ ਤੋਂ ਪਹਿਲਾਂ ਦੱਖਣੀ ਸ਼ਹਿਰ ਰਫਾਹ ਵਿੱਚ ਇਜ਼ਰਾਈਲੀ ਫੌਜਾਂ ’ਤੇ ਗੋਲੀਬਾਰੀ ਕੀਤੀ ਗਈ। 10 ਅਕਤੂਬਰ ਨੂੰ ਸ਼ੁਰੂ ਹੋਈ ਜੰਗਬੰਦੀ ਤੋਂ ਬਾਅਦ ਵੀ ਦੋਵਾਂ ਵਿਚਾਲੇ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ। ਇਜ਼ਰਾਈਲ ਨੇ ਕਿਹਾ ਕਿ 19 ਅਕਤੂਬਰ ਨੂੰ ਹਮਾਸ ਦੀ ਗੋਲੀਬਾਰੀ ਵਿੱਚ ਦੋ ਇਜ਼ਰਾਈਲੀ ਸੈਨਿਕ ਮਾਰੇ ਗਏ ਸਨ। ਇਜ਼ਰਾਈਲ ਨੇ ਇਸ ਦਾ ਜਵਾਬ ਦਿੱਤਾ ਜਿਸ ਵਿੱਚ 40 ਤੋਂ ਵੱਧ ਫਲਸਤੀਨੀ ਮਾਰੇ ਗਏ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਗਾਜ਼ਾ ਵਿੱਚ ਸ਼ਾਂਤੀ ਯੋਜਨਾ ਦੇ ਪਹਿਲੇ ਗੇੜ ਦੌਰਾਨ ਕੁਝ ਬੰਦੀਆਂ ਤੇ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਏ ਸਨ। ਪਹਿਲਾਂ ਦੋਵਾਂ ਦਰਮਿਆਨ ਤਣਾਅ ਨੂੰ ਘਟਾਉਣ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹਿਮ ਭੂਮਿਕਾ ਨਿਭਾਈ ਸੀ।
ਏਪੀ

