ਗਾਜ਼ਾ ਜੰਗਬੰਦੀ ਕਾਇਮ, ਹਮਲਾ ਹੋਣ ’ਤੇ ਇਜ਼ਰਾਇਲ ਨੂੰ ਜਵਾਬੀ ਕਾਰਵਾਈ ਦਾ ਹੱਕ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਅਮਰੀਕਾ-ਸਮਰਥਿਤ ਜੰਗਬੰਦੀ ਖਤਰੇ ਵਿੱਚ ਨਹੀਂ ਹੈ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਜ਼ਰਾਈਲੀ ਹਮਲਿਆਂ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ ਅਤੇ ਇਜ਼ਰਾਇਲ ਤੇ ਹਮਾਸ ਨੇ ਹਿੰਸਾ...
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਅਮਰੀਕਾ-ਸਮਰਥਿਤ ਜੰਗਬੰਦੀ ਖਤਰੇ ਵਿੱਚ ਨਹੀਂ ਹੈ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਜ਼ਰਾਈਲੀ ਹਮਲਿਆਂ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ ਅਤੇ ਇਜ਼ਰਾਇਲ ਤੇ ਹਮਾਸ ਨੇ ਹਿੰਸਾ ਲਈ ਇੱਕ ਦੂਜੇ 'ਤੇ ਦੋਸ਼ ਲਗਾਏ ਹਨ।
ਇਜ਼ਰਾਈਲੀ ਜਹਾਜ਼ਾਂ ਨੇ ਮੰਗਲਵਾਰ ਨੂੰ ਗਾਜ਼ਾ ਵਿੱਚ ਹਮਲੇ ਕੀਤੇ, ਜਦੋਂ ਇਜ਼ਰਾਇਲ ਨੇ ਅਤਿਵਾਦੀ ਸਮੂਹ ਹਮਾਸ ’ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਟਰੰਪ ਵੱਲੋਂ ਕਰਵਾਏ ਗਏ ਤਿੰਨ ਹਫ਼ਤੇ ਪੁਰਾਣੇ ਸੌਦੇ ਵਿੱਚ ਤਾਜ਼ਾ ਹਿੰਸਾ ਸੀ।
ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਪੰਜ ਕੇਂਦਰੀ ਗਾਜ਼ਾ ਪੱਟੀ ਦੇ ਬੁਰੇਈਜ ਸ਼ਰਨਾਰਥੀ ਕੈਂਪ ਵਿੱਚ ਇੱਕ ਘਰ ਵਿੱਚ, ਚਾਰ ਗਾਜ਼ਾ ਸਿਟੀ ਦੇ ਸਬਰਾ ਇਲਾਕੇ ਵਿੱਚ ਇੱਕ ਇਮਾਰਤ ਵਿੱਚ, ਅਤੇ ਪੰਜ ਖਾਨ ਯੂਨਿਸ ਵਿੱਚ ਇੱਕ ਕਾਰ ਵਿੱਚ ਮਾਰੇ ਗਏ।
Advertisement
ਟਰੰਪ ਨੇ ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨੂੰ ਦੱਸਿਆ, ‘‘ਜਿੱਥੋਂ ਤੱਕ ਮੈਂ ਸਮਝਦਾ ਹਾਂ, ਉਨ੍ਹਾਂ ਨੇ ਇੱਕ ਇਜ਼ਰਾਈਲੀ ਸਿਪਾਹੀ ਨੂੰ ਮਾਰ ਦਿੱਤਾ ਹੈ।" ਉਨ੍ਹਾਂ ਅੱਗੇ ਕਿਹਾ, "ਇਸ ਲਈ ਇਜ਼ਰਾਈਲੀਆਂ ਨੇ ਜਵਾਬੀ ਕਾਰਵਾਈ ਕੀਤੀ। ਜਦੋਂ ਅਜਿਹਾ ਹੁੰਦਾ ਹੈ, ਤਾਂ ਉਨ੍ਹਾਂ ਨੂੰ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ।’’
ਟਰੰਪ ਨੇ ਕਿਹਾ, ‘‘ਕੋਈ ਵੀ ਚੀਜ਼ ਜੰਗਬੰਦੀ ਨੂੰ ਖਤਰੇ ਵਿੱਚ ਨਹੀਂ ਪਾਵੇਗੀ। ਤੁਹਾਨੂੰ ਸਮਝਣਾ ਹੋਵੇਗਾ ਕਿ ਹਮਾਸ ਮੱਧ ਪੂਰਬ ਵਿੱਚ ਸ਼ਾਂਤੀ ਦਾ ਇੱਕ ਬਹੁਤ ਛੋਟਾ ਹਿੱਸਾ ਹੈ, ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਵਿਵਹਾਰ ਕਰਨਾ ਪਵੇਗਾ।’’
ਗਵਾਹਾਂ ਅਨੁਸਾਰ ਇਜ਼ਰਾਈਲੀ ਜਹਾਜ਼ਾਂ ਦੇ ਹਮਲੇ ਪੂਰੀ ਗਾਜ਼ਾ ਪੱਟੀ ਵਿੱਚ ਬੁੱਧਵਾਰ ਤੜਕੇ ਤੱਕ ਜਾਰੀ ਰਹੇ। ਇਜ਼ਰਾਈਲੀ ਫੌਜ ਨੇ ਤੁਰੰੰਤ ਹਮਲਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ।
Advertisement
