DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀ7 ਸੰਮੇਲਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪੁੱਜੇ

ਗਰਮਖਿਆਲੀਆਂ ਦੇ ਪ੍ਰਦਰਸ਼ਨਾਂ ਕਰਕੇ ਭਾਰਤੀ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਬਾਰੇ ਨਹੀਂ ਕੱਢੀ ਜਾ ਰਹੀ ਭਿਣਕ
  • fb
  • twitter
  • whatsapp
  • whatsapp
featured-img featured-img
ਕੈਨੇਡਾ ਦੇ ਕੈਲਗਰੀ ਸ਼ਹਿਰ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਅਧਿਕਾਰੀ। ਫੋਟੋ: ਪੀਐੱਮਓ ਵਾਇਆ ਪੀਟੀਆਈ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 17 ਜੂਨ

Advertisement

PM Modi in Canada ਅਲਬਰਟਾ ਨੇੜਲੇ ਸ਼ਹਿਰ ਕਨਾਨਸਕੀ ਵਿੱਚ ਚੱਲ ਰਹੇ ਤਿੰਨ ਦਿਨਾ ਜੀ 7 ਸੰਮੇਲਨ ਵਿੱਚ ਸ਼ਮੂਲੀਅਤ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪਹੁੰਚ ਗਏ ਹਨ। ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੈਲਗਰੀ ਦੇ ਸੂਤਰਾਂ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਭਾਰਤੀ ਪ੍ਰਧਾਨ ਮੰਤਰੀ ਦਾ ਕਾਫ਼ਲਾ ਹਵਾਈ ਅੱਡੇ ਤੋਂ ਰਵਾਨਾ ਨਹੀਂ ਹੋਇਆ ਸੀ। ਸ੍ਰੀ ਮੋਦੀ ਦੇ ਅਗਲੇ ਪ੍ਰੋਗਰਾਮ ਬਾਰੇ ਸਰਕਾਰੀ ਤੌਰ ’ਤੇ ਭਿਣਕ ਨਹੀਂ ਕੱਢੀ ਜਾ ਰਹੀ ਹੈ।

ਸ੍ਰੀ ਮੋਦੀ ਕੈਲਗਰੀ ਤੋਂ ਸੜਕ ਰਸਤੇ ਕਨਾਨਸਕੀ ਪਹੁੰਚਣਗੇ ਤੇ ਮੰਗਲਵਾਰ ਤੇ ਬੁੱਧਵਾਰ ਨੂੰ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ ਦੂਜਾ ਕੈਨੇਡਿਆਈ ਦੌਰਾ ਹੈ। ਇਸ ਤੋਂ ਪਹਿਲਾਂ ਉਹ ਯੋਗਾ ਕੈਂਪਾਂ ਦੀ ਸ਼ੁਰੂਆਤ ਲਈ 10 ਸਾਲ ਪਹਿਲਾਂ ਕੈਨੇਡਾ ਆਏ ਸਨ।

ਕੈਨੇਡਿਆਈ ਮੀਡੀਆ ਵਲੋਂ ਅੱਜ ਸਾਰਾ ਦਿਨ ਨਰਿੰਦਰ ਮੋਦੀ ਦੀ ਆਮਦ ਬਾਰੇ ਚੁੱਪ ਵੱਟੀ ਗਈ। ਕੈਨੇਡਾ ਸਰਕਾਰ ਵਲੋਂ ਵੀ ਉਨ੍ਹਾਂ ਦੀ ਆਮਦ ਬਾਰੇ ਕੁਝ ਨਹੀਂ ਸੀ ਦੱਸਿਆ ਗਿਆ। ਕਾਬਿਲੇਗੌਰ ਹੈ ਕਿ ਕੈਨੇਡਾ ਤੇ ਅਮਰੀਕਾ ਵੱਸਦੇ ਭਾਰਤੀ ਮੂਲ ਦੇ ਕੁਝ ਗਰਮਖਿਆਲੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਗਰਮਖਿਆਲੀਆਂ ਵੱਲੋਂ ਅੱਜ ਦਿਨ ਵੇਲੇ ਸੰਮੇਲਨ ਨੂੰ ਜਾਂਦੀ ਸੜਕ ’ਤੇ ਰੋਸ ਵਿਖਾਵਾ ਕੀਤੇ ਜਾਣ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਰਾਤ ਨੂੰ ਪਹੁੰਚਣਾ ਠੀਕ ਸਮਝਿਆ ਹੋ ਸਕਦਾ ਹੈ।

ਸ੍ਰੀ ਮੋਦੀ ਮੰਗਲਵਾਰ ਤੇ ਬੁੱਧਵਾਰ ਨੂੰ ਸਿਖਰ ਸੰਮੇਲਨ ਵਿੱਚ ਸ਼ਾਮਲ ਹੋ ਕੇ ਕਈ ਦੇਸ਼ਾਂ ਦੇ ਆਗੂਆਂ ਨਾਲ ਵਿਚਾਰ ਚਰਚਾ ਤੇ ਕਈ ਵਪਾਰਕ ਸਮਝੌਤੇ ਵੀ ਸਹੀਬੰਦ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਜ਼ਰਾਈਲ ਇਰਾਨ ਟਕਰਾਅ ਵਧਣ ਕਰਕੇ ਸੰਮੇਲਨ ਅੱਧ ਵਿਚਾਲੇ ਛੱਡ ਕੇ ਵਾਪਸ ਜਾਣ ਤੋਂ ਪਹਿਲਾਂ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਬੈਠਕ ਕਰ ਸਕਦੇ ਹਨ।

Advertisement
×