Governors appointed: ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਮਨੀਪੁਰ ਦੇ ਰਾਜਪਾਲ ਨਿਯੁਕਤ
ਹਰੀ ਬਾਬੂ ਕਮਭਾਮਪਤੀ ਨੂੰ ਉੜੀਸਾ ਦਾ ਨਵਾਂ ਰਾਜਪਾਲ ਲਾਇਆ; ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਬਿਹਾਰ ਤਬਦੀਲ; ਸਾਬਕਾ ਥਲ ਸੈਨਾ ਮੁਖੀ ਵੀਕੇ ਸਿੰਘ ਨੂੰ ਮਿਜ਼ੋਰਮ ਦੀ ਮਿਲੀ ਜ਼ਿੰਮੇਵਾਰੀ
Advertisement
ਨਵੀਂ ਦਿੱਲੀ, 24 ਦਸੰਬਰ
ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੂੰ ਮਨੀਪੁਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਓੜੀਸਾ ਦੇ ਰਾਜਪਾਲ ਰਘੂਬਰ ਦਾਸ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਦੀ ਥਾਂ ਹਰੀ ਬਾਬੂ ਕੰਭਮਪਤੀ ਨੂੰ ਉੜੀਸਾ ਦਾ ਨਵਾਂ ਰਾਜਪਾਲ ਲਾਇਆ ਗਿਆ ਹੈ। ਕੰਭਮਪਤੀ ਮਿਜ਼ੋਰਮ ਦੇ ਰਾਜਪਾਲ ਸਨ ਤੇ ਉਨ੍ਹਾਂ ਦੀ ਥਾਂ ਸਾਬਕਾ ਥਲ ਸੈਨਾ ਮੁਖੀ ਵੀਕੇ ਸਿੰਘ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੂੰ ਬਿਹਾਰ ਰਾਜ ਭਵਨ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਰਾਜੇਂਦਰ ਵਿਸ਼ਵਨਾਥ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਹੈ। -ਪੀਟੀਆਈ
Advertisement
Advertisement
×