ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਦਾ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਮਕੋਕਾ ਮਾਮਲੇ ਵਿਚ ਚਾਰਜਸ਼ੀਟ

ਨਵੀਂ ਦਿੱਲੀ, 1 ਮਈ ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਐਕਟ (ਮਕੋਕਾ) ਮਾਮਲੇ ਵਿਚ ਸਾਬਕਾ ‘ਆਪ’ ਵਿਧਾਇਕ ਨਰੇਸ਼ ਬਾਲਿਆਨ ਨੂੰ ਚਾਰਜਸ਼ੀਟ ਕੀਤਾ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ, ਜਿਨ੍ਹਾਂ ਦੇ ਸਾਹਮਣੇ ਅੰਤਿਮ ਰਿਪੋਰਟ ਦਾਇਰ ਕੀਤੀ ਗਈ...
ਨਰੇਸ਼ ਬਾਲਿਆਨ
Advertisement

ਨਵੀਂ ਦਿੱਲੀ, 1 ਮਈ

ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਐਕਟ (ਮਕੋਕਾ) ਮਾਮਲੇ ਵਿਚ ਸਾਬਕਾ ‘ਆਪ’ ਵਿਧਾਇਕ ਨਰੇਸ਼ ਬਾਲਿਆਨ ਨੂੰ ਚਾਰਜਸ਼ੀਟ ਕੀਤਾ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ, ਜਿਨ੍ਹਾਂ ਦੇ ਸਾਹਮਣੇ ਅੰਤਿਮ ਰਿਪੋਰਟ ਦਾਇਰ ਕੀਤੀ ਗਈ ਸੀ, ਨੇ ਮਾਮਲੇ ਨੂੰ ਸ਼ੁੱਕਰਵਾਰ ਨੂੰ ਵਿਚਾਰ ਲਈ ਮੁਲਤਵੀ ਕਰ ਦਿੱਤਾ। ਚਾਰ ਮੁਲਜ਼ਮਾਂ ਸਾਹਿਲ ਉਰਫ ਪੋਲੀ, ਵਿਜੇ ਉਰਫ ਕਾਲੂ, ਜੋਤੀ ਪ੍ਰਕਾਸ਼ ਉਰਫ ਬਾਬਾ ਅਤੇ ਬਾਲਿਆਨ ਵਿਰੁੱਧ ਪੂਰਕ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਵੱਲੋਂ ਕਥਿਤ ਤੌਰ 'ਤੇ ਚਲਾਏ ਜਾ ਰਹੇ ਸੰਗਠਿਤ ਅਪਰਾਧ ਸਿੰਡੀਕੇਟ ਵਿਰੁੱਧ ਜਾਂਚ ਨਾਲ ਸਬੰਧਤ ਮਕੋਕਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਲਿਆਨ ਨੂੰ ਪਿਛਲੇ ਸਾਲ 4 ਦਸੰਬਰ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਇਕ ਅਦਾਲਤ ਨੇ ਉਸ ਨੂੰ ਜਬਰੀ ਵਸੂਲੀ ਦੇ ਇਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਪੀਟੀਆਈ

Advertisement

Advertisement
Tags :
Naresh balyanPunjabi TribunePunjabi Tribune News