ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Flag Meeting ਭਾਰਤ ਤੇ ਪਾਕਿ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ ਵਿਚ ਕੰਟਰੋਲ ਰੇਖਾ ਦੇ ਨਾਲ ਫਲੈਗ ਮੀਟਿੰਗ

ਬ੍ਰਿਗੇਡ-ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਚੱਕਾਂ ਦਾ ਬਾਗ਼ ਸਰਹੱਦੀ ਲਾਂਘੇ ਉੱਤੇ ਹੋਈ
Advertisement

ਜੰਮੂ, 21 ਫਰਵਰੀ

ਭਾਰਤ ਤੇ ਪਾਕਿਸਤਾਨ ਨੇ ਸਰਹੱਦ ਉੱਤੇ ਫਾਇਰਿੰਗ ਤੇ ਬਾਰੂਦੀ ਸੁਰੰਗ (IED) ਹਮਲੇ ਦੀਆਂ ਹਾਲੀਆ ਘਟਨਾਵਾਂ ਮਗਰੋਂ ਬਣੀ ਤਲਖੀ ਘਟਾਉਣ ਦੇ ਇਰਾਦੇ ਨਾਲ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਫਲੈਗ ਮੀਟਿੰਗ ਕੀਤੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਬ੍ਰਿਗੇਡ-ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ‘ਚੱਕਾਂ ਦਾ ਬਾਗ਼’ ਸਰਹੱਦੀ ਲਾਂਘੇ ਉੱਤੇ ਹੋਈ, ਜਿੱਥੇ ਦੋਵਾਂ ਧਿਰਾਂ ਨੇ ਸਰਹੱਦ ਦੇ ਦੋਵੇਂ ਪਾਸੇ ਅਮਨ ਦੀ ਬਹਾਲੀ ਦੀ ਲੋੜ ’ਤੇ ਜ਼ੋਰ ਦਿੱਤਾ।

Advertisement

ਸੂਤਰਾਂ ਨੇ ਕਿਹਾ ਕਿ ਸਵਾ ਘੰਟੇ ਦੇ ਕਰੀਬ ਚੱਲੀ ਬੈਠਕ ਸਵੇਰੇ 11 ਵਜੇ ਸ਼ੁਰੂ ਹੋਈ ਸੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਸਾਜ਼ਗਾਰ ਤੇ ਦੋਸਤਾਨਾ ਮਾਹੌਲ ਵਿਚ ਹੋਈ ਤੇ ਦੋਵਾਂ ਧਿਰਾਂ ਨੇ ਸਰਹੱਦ ’ਤੇ ਅਮਨ ਦੇ ਵਡੇਰੇ ਹਿੱਤਾਂ ਵਿਚ ਗੋਲੀਬੰਦੀ ਸਮਝੌਤੇ ਦਾ ਸਨਮਾਨ ਬਣਾ ਕੇ ਰੱਖਣ ਦੀ ਸਹਿਮਤੀ ਦਿੱਤੀ। ਦੋਵਾਂ ਧਿਰਾਂ ਵੱਲੋਂ 25 ਫਰਵਰੀ 2021 ਨੂੰ ਸਮਝੌਤਾ ਨਵਿਆਏ ਜਾਣ ਮਗਰੋਂ  ਜੰਮੂ ਕਸ਼ਮੀਰ ਨਾਲ ਲੱਗਦੀ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਬਹੁਤ ਘੱਟ ਦੇਖਣ ਨੂੰ ਮਿਲੀ ਹੈ।

ਜੰਮੂ ਖੇਤਰ ਦੇ ਅਖਨੂਰ ਸੈਕਟਰ ਵਿੱਚ 11 ਫਰਵਰੀ ਨੂੰ ਮਸ਼ਕੂਕ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ IED ਹਮਲੇ ਵਿੱਚ ਇੱਕ ਕੈਪਟਨ ਸਮੇਤ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ ਤੇ ਇੱਕ ਹੋਰ ਜਵਾਨ ਜ਼ਖਮੀ ਹੋ ਗਿਆ। ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ਵਿੱਚ 10 ਤੇ 14 ਫਰਵਰੀ ਨੂੰ ਕੰਟਰੋਲ ਰੇਖਾ ਦੇ ਪਾਰ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਦੋ ਫੌਜੀ ਜਵਾਨ ਜ਼ਖ਼ਮੀ ਹੋ ਗਏ ਸਨ, ਜਦੋਂ ਕਿ ਪਿਛਲੇ ਹਫ਼ਤੇ ਪੁਣਛ ਵਿੱਚ ਵੱਖ-ਵੱਖ ਬਾਰੂਦੀ ਸੁਰੰਗ ਧਮਾਕਿਆਂ ਵਿੱਚ ਦੋ ਹੋਰ ਫੌਜੀ ਜਵਾਨ ਜ਼ਖਮੀ ਹੋ ਗਏ ਸਨ। ਭਾਰਤ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਵਾਲੇ ਪਾਸੇ ਹੋਏ ਨੁਕਸਾਨ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ ਪਰ ਅਧਿਕਾਰੀਆਂ ਨੇ ਕਿਹਾ ਕਿ ਦੁਸ਼ਮਣ ਫੌਜਾਂ ਨੂੰ ਵੀ ‘ਭਾਰੀ ਜਾਨੀ ਨੁਕਸਾਨ’ ਹੋਇਆ ਹੈ। -ਪੀਟੀਆਈ

Advertisement
Show comments