DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Operation Sindoor ਪਹਿਲੇ ਪੜਾਅ ’ਚ ਮਸੂਦ ਅਜ਼ਹਰ ਦੇ ਦੋ ਨੇੜਲੇ ਰਿਸ਼ਤੇਦਾਰਾਂ ਸਣੇ ਪੰਜ ਸਿਖਰਲੇ ਦਹਿਸ਼ਤਗਰਦ ਢੇਰ

Operation Sindoor has neutralised 5 high value terrorists: GOI sources
  • fb
  • twitter
  • whatsapp
  • whatsapp
featured-img featured-img
ਪਾਕਿਸਤਾਨੀ ਫੌਜ ਨੇ ਦਹਿਸ਼ਤਗਰਦ ਮੁਦੱਸਰ ਖਾਦਿਆਨ ਖਾਸ ਨੂੰ ਅੰਤਿਮ ਰਸਮਾਂ ਮੌਕੇ ‘ਗਾਰਡ ਆਫ ਆਨਰ’ ਦਿੱਤਾ। ਫੋਟੋ: ਸੋਸ਼ਲ ਮੀਡੀਆ
Advertisement

ਅਦਿੱਤੀ ਟੰਡਨ

ਨਵੀਂ ਦਿੱਲੀ, 10 ਮਈ

Advertisement

ਸਰਕਾਰ ਨੇ Operation Sindoor ਦੇ ਪਹਿਲੇ ਪੜਾਅ ਵਿਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਦੋ ਨੇੜਲੇ ਰਿਸ਼ਤੇਦਾਰਾਂ ਸਣੇ ਪੰਜ ਸਿਖਰਲੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਸਰਕਾਰ ਵਿਚਲੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਢੇਰ ਕੀਤੇ ਗਏ ਦਹਿਸ਼ਤਗਰਦਾਂ ਵਿਚ ਮੁਦੱਸਰ ਖਾਦਿਆਨ ਖਾਸ ਉਰਫ਼ ਮੁਦੱਸਰ ਉਰਫ਼ ਅਬੂ ਜੁੰਦਾਲ ਵੀ ਸ਼ਾਮਲ ਹੈ, ਜੋ ਲਸ਼ਕਰ ਏ ਤਇਬਾ ਨਾਲ ਸਬੰਧਤ ਤੇ ਮਰਕਜ਼ ਤਇਬਾ ਮੁਰੀਦਕੇ ਦਾ ਇੰਚਾਰਜ ਸੀ। ਮੁਰੀਦਕੇ ਉਹੀ ਦਹਿਸ਼ਤੀ ਟਿਕਾਣਾ ਹੈ ਜਿਸ ਨੂੰ ਭਾਰਤੀ ਸੁਰੱਖਿਆ ਬਲਾਂ ਨੇ 7 ਮਈ ਦੇ ਹਮਲੇ ਦੌਰਾਨ ਨਿਸ਼ਾਨਾ ਬਣਾਇਆ ਸੀ। ਮੁੰਬਈ ਦਹਿਸ਼ਤੀ ਹਮਲੇ ਨਾਲ ਸਬੰਧਤ ਦਹਿਸ਼ਤਗਰਦਾਂ ਅਜਮਲ ਕਸਾਬ ਤੇ ਮੁੱਖ ਸਾਜ਼ਿਸ਼ਘਾੜੇ ਡੇਵਿਡ ਹੈਡਲੀ ਨੂੰ ਮੁਰੀਦਕੇ ਮਰਕਜ਼ ਵਿਚ ਹੀ ਸਿਖਲਾਈ ਦਿੱਤੀ ਗਈ ਸੀ।

ਖਾਸ ਨੂੰ ਸਪੁਰਦੇ ਖਾਕ ਕੀਤੇ ਜਾਣ ਮੌਕੇ ਪਾਕਿਸਤਾਨੀ ਫੌਜ ਵੱਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ ਸੀ। ਪਾਕਿਸਤਾਨੀ ਫੌਜ ਮੁਖੀ ਅਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਖਾਸ ਦੀਆਂ ਅੰਤਿਮ ਰਸਮਾਂ ਸਰਕਾਰੀ ਸਕੂਲ ਵਿੱਚ ਕੀਤੀਆਂ ਗਈਆਂ, ਜਿਸ ਦੀ ਅਗਵਾਈ ਜਮਾਤ-ਉਦ-ਦਾਵਾ (ਇੱਕ ਨਾਮਜ਼ਦ ਆਲਮੀ ਦਹਿਸ਼ਤੀ ਜਥੇਬੰਦੀ) ਦੇ ਹਾਫਿਜ਼ ਅਬਦੁਲ ਰਊਫ ਨੇ ਕੀਤੀ। ਅੰਤਿਮ ਰਸਮਾਂ ਵਿੱਚ ਪਾਕਿਸਤਾਨੀ ਫੌਜ ਦੇ ਇੱਕ ਸੇਵਾਮੁਕਤ ਲੈਫਟੀਨੈਂਟ ਜਨਰਲ ਅਤੇ ਪੰਜਾਬ ਪੁਲੀਸ ਦੇ ਆਈਜੀ ਨੇ ਵੀ ਸ਼ਿਰਕਤ ਕੀਤੀ।

ਭਾਰਤੀ ਹਮਲੇ ਵਿੱਚ ਮਾਰਿਆ ਗਿਆ ਦੂਜਾ ਦਹਿਸ਼ਤਗਰਦ ਹਾਫਿਜ਼ ਮੁਹੰਮਦ ਜਮੀਲ ਹੈ, ਜੋ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਹੈ। ਉਹ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦਾ ਸਭ ਤੋਂ ਵੱਡਾ ਭਣੌਈਆ ਹੈ, ਜੋ ਕਿ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅਤਿਵਾਦੀਆਂ ਵਿੱਚੋਂ ਇੱਕ ਹੈ, ਅਤੇ ਉਸ ’ਤੇ ਕਈ ਘਾਤਕ ਹਮਲਿਆਂ ਦੀ ਯੋਜਨਾ ਬਣਾਉਣ ਦਾ ਦੋਸ਼ ਹੈ। ਇਸ ਵਿਚ 2019 ਦਾ ਪੁਲਵਾਮਾ ਬੰਬ ਧਮਾਕਾ ਵੀ ਸ਼ਾਮਲ ਹੈ, ਜਿਸ ਵਿੱਚ 40 ਸੀਆਰਪੀਐੱਫ ਜਵਾਨ ਮਾਰੇ ਗਏ ਸਨ। ਹਾਫਿਜ਼ ਮੁਹੰਮਦ ਜਮੀਲ ਬਹਾਵਲਪੁਰ ਦੇ ਮਰਕਜ਼ ਸੁਭਾਨ ਅੱਲ੍ਹਾ ਦਾ ਇੰਚਾਰਜ ਸੀ। ਇਸੇ ਮਰਕਜ਼ ਉੱਤੇ ਭਾਰਤ ਨੇ ਹਮਲਾ ਕੀਤਾ ਸੀ। ਉਹ ਨੌਜਵਾਨਾਂ ਨੂੰ ਕੱਟੜਪੰਥੀ ਸਿੱਖਿਆ ਦੇਣ ਅਤੇ ਜੈਸ਼-ਏ-ਮੁਹੰਮਦ ਲਈ ਫੰਡ ਇਕੱਠਾ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਜੈਸ਼-ਏ-ਮੁਹੰਮਦ ਦਾ ਮੁਹੰਮਦ ਯੂਸਫ਼ ਅਜ਼ਹਰ ਉਰਫ਼ ਉਸਤਾਦ ਜੀ ਉਰਫ਼ ਮੁਹੰਮਦ ਸਲੀਮ ਉਰਫ਼ ਘੋਸੀ ਸਾਹਿਬ, ਜੋ ਮੌਲਾਨਾ ਮਸੂਦ ਅਜ਼ਹਰ ਦਾ ਸਾਲਾ ਸੀ, Operation Sindoor ਵਿੱਚ ਮਾਰਿਆ ਗਿਆ ਸੀ। ਉਹ ਜੈਸ਼-ਏ-ਮੁਹੰਮਦ ਲਈ ਹਥਿਆਰਾਂ ਦੀ ਸਿਖਲਾਈ ਸੰਭਾਲਦਾ ਸੀ। ਜੰਮੂ-ਕਸ਼ਮੀਰ ਵਿੱਚ ਕਈ ਅਤਿਵਾਦੀ ਹਮਲਿਆਂ ਵਿੱਚ ਸ਼ਾਮਲ ਸੀ ਅਤੇ ਆਈਸੀ-814 ਹਾਈਜੈਕਿੰਗ ਮਾਮਲੇ ਵਿੱਚ ਲੋੜੀਂਦਾ ਸੀ।

ਮਾਰਿਆ ਜਾਣ ਵਾਲਾ ਚੌਥਾ ਐੱਚਵੀਟੀ ਖਾਲਿਦ ਉਰਫ਼ ਅਬੂ ਅਕਾਸ਼ਾ ਹੈ, ਜੋ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸੀ ਅਤੇ ਜੰਮੂ-ਕਸ਼ਮੀਰ ਵਿੱਚ ਕਈ ਦਹਿਸ਼ਤੀ ਹਮਲਿਆਂ ਵਿੱਚ ਸ਼ਾਮਲ ਸੀ। ਉਹ ਅਫਗਾਨਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਸੀ। ਉਸ ਦੀਆਂ ਅੰਤਿਮ ਰਸਮਾਂ ਫੈਸਲਾਬਾਦ ਵਿੱਚ ਹੋਈਆਂ, ਜਿਸ ਵਿੱਚ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਨੇ ਸ਼ਿਰਕਤ ਕੀਤੀ।

ਪੰਜਵਾਂ ਲੋੜੀਂਦਾ ਅਤਿਵਾਦੀ ਮੁਹੰਮਦ ਹਸਨ ਖਾਨ ਹੈ, ਜੋ ਕਿ ਜੈਸ਼-ਏ-ਮੁਹੰਮਦ ਨਾਲ ਸਬੰਧਤ ਸੀ। ਉਹ ਮੁਫਤੀ ਅਸਗਰ ਖਾਨ ਕਸ਼ਮੀਰੀ ਦਾ ਪੁੱਤਰ ਹੈ, ਜੋ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਜੈਸ਼-ਏ-ਮੁਹੰਮਦ ਦਾ ਸੰਚਾਲਨ ਕਮਾਂਡਰ ਸੀ ਅਤੇ ਜੰਮੂ-ਕਸ਼ਮੀਰ ਵਿੱਚ ਅਤਿਵਾਦੀ ਹਮਲਿਆਂ ਦੇ ਤਾਲਮੇਲ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਸੀ।

Advertisement
×