ਇਰਾਕ ਵਿਚ ਪੰਜ ਮੰਜ਼ਿਲਾ Mall ਨੂੰ ਅੱਗ ਲੱਗੀ, 60 ਤੋਂ ਵੱਧ ਲੋਕਾਂ ਦੀ ਮੌਤ
ਸਰਕਾਰੀ ਖ਼ਬਰ ਏਜੰਸੀ INA ਨੇ ਸੂਬੇ ਦੇ ਗਵਰਨਰ ਦੇ ਹਵਾਲੇ ਨਾਲ ਕੀਤਾ ਦਾਅਵਾ
Advertisement
Fifty people killed in a mall fire in Iraq,ਪੂਰਬੀ ਇਰਾਕ ਦੇ ਅਲ-ਕੁਟ ਸ਼ਹਿਰ ਵਿਚ ਹਾਈਪਰਮਾਰਕੀਟ (ਮੌਲ) ਵਿਚ ਅੱਗ ਲੱਗਣ ਕਰਕੇ ਘੱਟੋ ਘੱਟ 60 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ।
ਸਰਕਾਰੀ ਖ਼ਬਰ ਏਜੰਸੀ ਆਈਐੱਨਏ ਨੇ ਸੂਬੇ ਦੇ ਰਾਜਪਾਲ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਸਰਕੁਲੇਟ ਵੀਡੀਓਜ਼ ਵਿਚ ਅਲ-ਕੁਟ ਵਿਚ ਪੰਜ ਮੰਜ਼ਿਲਾਂ ਇਮਾਰਤ ਅੱਗ ਦੀਆਂ ਲਪਟਾਂ ਵਿਚ ਘਿਰੀ ਨਜ਼ਰ ਆ ਰਹੀ ਹੈ ਜਦੋਂਕਿ ਅੱਗ ਬੁਝਾਊ ਦਸਤੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ।
Advertisement
ਰਾਇਟਰਜ਼ ਹਾਲਾਂਕਿ ਆਪਣੇ ਪੱਧਰ ’ਤੇ ਇਨ੍ਹਾਂ ਵੀਡੀਓਜ਼ ਦੀ ਪੁਸ਼ਟੀ ਨਹੀਂ ਕਰਦਾ ਹੈ। ਆਈਐੱਨਏ ਦੀ ਰਿਪੋਰਟ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ, ਪਰ ਗਵਰਨਰ ਨੇ ਕਿਹਾ ਕਿ ਜਾਂਚ ਦੇ ਸ਼ੁਰੂਆਤੀ ਨਤੀਜੇ 48 ਘੰਟਿਆਂ ਦੇ ਅੰਦਰ ਸਾਰਿਆਂ ਦੇ ਸਾਹਮਣੇ ਰੱਖੇ ਜਾਣਗੇ।
INA ਨੇ ਗਵਰਨਰ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਇਮਾਰਤ ਅਤੇ ਮੌਲ ਦੇ ਮਾਲਕ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ।’’
Advertisement