ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇੰਟਰਨੈੱਟ ਦੀ ਆਦਤ ਰੋਕਣ ਲਈ ਏਮਜ਼ ਵਿੱਚ ਬਣੇਗਾ ਆਪਣੀ ਕਿਸਮ ਦਾ ਪਹਿਲਾ ਕੇਂਦਰ

ਨਵੀਂ ਦਿੱਲੀ, 26 ਫਰਵਰੀ (ਭਾਸ਼ਾ) ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦਿੱਲੀ ਵਿਖੇ ਬੱਚਿਆਂ ਅਤੇ ਨੌਜਵਾਨਾਂ ਨੂੰ ਇੰਟਰਨੈੱਟ ਅਤੇ ਤਕਨੀਕ ਦੀ ਲਤ ਨਾਲ ਲੜਨ ਵਿੱਚ ਮਦਦ ਕਰਨ ਲਈ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਸਥਾਪਤ ਕੀਤਾ ਜਾਵੇਗਾ। ਇੰਡੀਅਨ...
Advertisement

ਨਵੀਂ ਦਿੱਲੀ, 26 ਫਰਵਰੀ (ਭਾਸ਼ਾ)

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦਿੱਲੀ ਵਿਖੇ ਬੱਚਿਆਂ ਅਤੇ ਨੌਜਵਾਨਾਂ ਨੂੰ ਇੰਟਰਨੈੱਟ ਅਤੇ ਤਕਨੀਕ ਦੀ ਲਤ ਨਾਲ ਲੜਨ ਵਿੱਚ ਮਦਦ ਕਰਨ ਲਈ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਸਥਾਪਤ ਕੀਤਾ ਜਾਵੇਗਾ।

Advertisement

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਹਾਲ ਹੀ ਵਿੱਚ ਤਕਨੀਕ (CAR-AB) ਦੀ ਜ਼ਿਆਦਾ ਅਤੇ ਸਮੱਸਿਆ ਵਾਲੀ ਵਰਤੋਂ ਨਾਲ ਸਬੰਧਤ ਆਦਤ (ਲਤ) ਵਾਲੇ ਸੁਭਾਅ ’ਤੇ ਐਡਵਾਂਸਡ ਰਿਸਰਚ ਸੈਂਟਰ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।

ਏਮਜ਼ ਦਿੱਲੀ ਵਿਖੇ ਬਿਹੇਵੀਅਰਲ ਅਡੀਕਸ਼ਨ ਕਲੀਨਿਕ (ਬੀਏਸੀ) ਦੇ ਫੈਕਲਟੀ ਇੰਚਾਰਜ ਯਤਨ ਪਾਲ ਸਿੰਘ ਬਲਹਾਰਾ ਇਸ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਤਕਨੀਕ ਦੀ ਬਹੁਤ ਜ਼ਿਆਦਾ ਅਤੇ ਸਮੱਸਿਆ ਵਾਲੀ ਵਰਤੋਂ ਨੂੰ ਇੱਕ ਵੱਡੀ ਜਨਤਕ ਸਿਹਤ ਸਮੱਸਿਆ ਵਜੋਂ ਮੰਨਿਆ ਗਿਆ ਹੈ।

ਡਾਕਟਰ ਬਲਹਾਰਾ ਨੇ ਕਿਹਾ ਕਿ ਭਾਰਤ ਦੇ ਆਰਥਿਕ ਸਰਵੇਖਣ (2024-25) ਵਿੱਚ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਵਿੱਚ ਵਾਧਾ ਇੰਟਰਨੈਟ ਦੀ ਵਧੇਰੇ ਵਰਤੋ ਨਾਲ ਜੋੜਿਆ ਗਿਆ ਹੈ। ਬੱਚਿਆਂ ਅਤੇ ਕਿਸ਼ੋਰਾਂ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਕਰਨ ਲਈ ਇੰਟਰਨੈੱਟ ਤੋਂ ਦੂਰ ਰੱਖਣ ਦੇ ਲਈ ਸਕੂਲ ਅਤੇ ਪਰਿਵਾਰ ਪੱਧਰ ’ਤੇ ਦਖਲ ਦੀ ਤੁਰੰਤ ਲੋੜ ’ਤੇ ਰੋਸ਼ਨੀ ਪਾਈ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਕੇਂਦਰ ਇੰਟਰਨੈੱਟ ਦੀ ਆਦਤ ਨਾਲ ਸਬੰਧਿਤ ਵੱਖ-ਵੱਖ ਸੁਭਾਅ ’ਤੇ ਸਮੂਹਿਕ ਤੌਰ 'ਤੇ ਧਿਆਨ ਦੇਵੇਗਾ। ਡਾ. ਬਲਹਾਰਾ ਨੇ ਕਿਹਾ, "ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੈ। ਇਸ ਦਾ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਵਿੱਚ ਇੰਟਰਨੈਟ ਅਤੇ ਤਕਨਾਲੋਜੀ ਨਾਲ ਸਬੰਧਿਤ ਆਦਤ ਦੀ ਰੋਕਥਾਮ, ਜਾਂਚ, ਸ਼ੁਰੂਆਤੀ ਪਛਾਣ ਅਤੇ ਰੋਕਣਾ ਕਰਨਾ ਹੋਵੇਗਾ। -ਪੀਟੀਆਈ

Advertisement