ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਹਿੰਦੇ ਪੰਜਾਬ ’ਤੇ 54 ਸਾਲਾਂ ’ਚ ਪਹਿਲਾ ਫੌਜੀ ਹਮਲਾ

First Military strike in Pak side of Punjab in 54 years
Advertisement

ਅਜੈ ਬੈਨਰਜੀ

ਨਵੀਂ ਦਿੱਲੀ, 7 ਮਈ

Advertisement

ਭਾਰਤੀ ਫੌਜ ਨੇ ਅੱਜ ਵੱਡੇ ਤੜਕੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿਚ ਲਹਿੰਦੇ ਪੰਜਾਬ ਦਾ ਇਕ ਹਿੱਸਾ ਵੀ ਸ਼ਾਮਲ ਹੈ, ਜੋ 1971 ਦੀ ਜੰਗ ਤੋਂ ਬਾਅਦ ਭਾਵ 54 ਸਾਲ ਵਿਚ ਪਾਕਿਸਤਾਨੀ ਪੰਜਾਬ ਉੱਤੇ ਪਹਿਲਾ ਫੌਜੀ ਹਮਲਾ ਹੈ।

ਇਹ ਇੱਕ ਮਹੱਤਵਪੂਰਨ ਕਦਮ ਹੈ, ਕਿਉਂਕਿ ਇਸ ਤੋਂ ਪਹਿਲਾਂ ਹੋਏ ਹਮਲਿਆਂ ਜਾਂ ਝੜਪਾਂ, ਜਿਨ੍ਹਾਂ ਵਿੱਚ ਕਾਰਗਿਲ ਜੰਗ ਵੀ ਸ਼ਾਮਲ ਹੈ, ਦੌਰਾਨ ਪੰਜਾਬ ਦੇ ਪਾਕਿਸਤਾਨੀ ਪਾਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਪਾਕਿਸਤਾਨੀ ਫੌਜ ਤੇ ਮੁਲਕ ਦਾ ਹਾਕਮ ਵਰਗ ਮੁੱਖ ਤੌਰ ’ਤੇ ਲਹਿੰਦੇ ਪੰਜਾਬ ਤੋਂ ਹੈ।

1999 ਵਿੱਚ ਕਾਰਗਿਲ ਜੰਗ ਮੁੱਖ ਤੌਰ ’ਤੇ 168 ਕਿਲੋਮੀਟਰ ਦੇ ਧੁਰੇ ਦੇ ਆਲੇ-ਦੁਆਲੇ ਲੱਦਾਖ ਖੇਤਰ ਤੱਕ ਸੀਮਤ ਸੀ।

ਇਸ ਤੋਂ ਇਲਾਵਾ, ਜਦੋਂ 2001 ਵਿੱਚ ਸੰਸਦ ’ਤੇ ਹਮਲੇ ਤੋਂ ਬਾਅਦ ‘ਆਪ੍ਰੇਸ਼ਨ ਪਰਾਕ੍ਰਮ’ ਸ਼ੁਰੂ ਕੀਤਾ ਗਿਆ ਸੀ, ਤਾਂ ਭਾਰਤੀ ਫੌਜ ਪੂਰੀ ਤਰ੍ਹਾਂ ਲਾਮਬੰਦ ਹੋ ਗਈ ਸੀ ਅਤੇ ਭਾਰਤੀ ਹਵਾਈ ਫੌਜ ਨੂੰ ਅਲਰਟ ’ਤੇ ਰੱਖਿਆ ਗਿਆ ਸੀ। ਹਾਲਾਂਕਿ, ਕੋਈ ਹਮਲਾ ਨਹੀਂ ਹੋਇਆ। ਫਿਰ 2016 ਵਿੱਚ ਉੜੀ ਅਤਿਵਾਦੀ ਹਮਲੇ ਤੋਂ ਬਾਅਦ ਕੀਤੇ ਗਏ ਸਰਜੀਕਲ ਸਟ੍ਰਾਈਕ ਵੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਨ। ਉਨ੍ਹਾਂ ਵਿੱਚੋਂ ਕੋਈ ਵੀ ਪੰਜਾਬ ਵਿੱਚ ਨਹੀਂ ਸੀ।

2019 ਵਿੱਚ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਹਵਾਈ ਹਮਲਾ ਬਾਲਾਕੋਟ ਵਿੱਚ ਕੀਤਾ ਗਿਆ ਸੀ, ਜੋ ਕਿ ਖੈਬਰ ਪਖਤੂਨਖਵਾ ਵਿੱਚ ਹੈ, ਨਾ ਕਿ ਪੰਜਾਬ ਦੇ ਪਾਕਿਸਤਾਨੀ ਪਾਸੇ। ਇਸ ਲਈ ਅੱਜ ਤੜਕੇ ਕੀਤੇ ਗਏ ਹਮਲੇ ਨੇ 54 ਸਾਲਾਂ ਬਾਅਦ ਪਾਕਿਸਤਾਨ ਦੇ ਦਿਲ ਨੂੰ ਸੱਟ ਮਾਰੀ ਹੈ।

Advertisement