ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Firing in Bar: ਮੈਕਸੀਕੋ ’ਚ ਹਥਿਆਰਬੰਦ ਵਿਅਕਤੀਆਂ ਨੇ ਬਾਰ ਗੋਲੀਆਂ ਚਲਾੲਂੀਆਂ; ਛੇ ਹਲਾਕ, ਪੰਜ ਜ਼ਖਮੀ

Gunmen in southeast Mexico open fire in bar killing 6, injuring 5
Advertisement
ਸਾਂ ਜੁਆਨ (ਪੋਰਟੋ ਰੀਕੋ), 24 ਨਵੰਬਰ
ਦੱਖਣ-ਪੂਰਬੀ ਮੈਕਸੀਕੋ ’ਚ ਅੱਜ ਕੁਝ ਹਥਿਆਰਬੰਦ ਵਿਅਕਤੀਆਂ ਨੇ ਇੱਕ ਬਾਰ ’ਚ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਘੱਟ ਘੱਟ ਛੇ ਵਿਅਕਤੀ ਹਲਾਕ ਅਤੇ ਪੰਜ ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ’ਚ ਇਹ ਜਾਣਕਾਰੀ ਦਿੱਤੀ ਗਈ।

ਖ਼ਬਰਾਂ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਤੱਟੀ ਸੂਬੇ ਤਾਬਾਸਕੋ ’ਚ ਵਾਪਰੀ। ਜਨਤਕ ਸੁਰੱਖਿਆ ਸਕੱਤਰ ਉਮਰ ਗਾਰਸੀਆ ਹਾਰਫੁਕ ਨੇ ਐਕਸ ’ਤੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਵਿਲਾਹੇਰਮੋਸਾ ’ਚ ਵਾਪਰੀ ਅਤੇ ਸੰਘੀ ਪ੍ਰਸ਼ਾਸਨ ਵੱਲੋਂ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਨਾ ਹੀ ਗੋਲੀਬਾਰੀ ਪਿੱਛੇ ਕਾਰਨ ਦਾ ਪਤਾ ਲੱਗਾ ਹੈ। -ਏਪੀ
Advertisement
Advertisement