DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Fire knocks out power to part of London ਟਰਾਂਸਫਾਰਮਰ ਨੂੰ ਅੱਗ ਲੱਗਣ ਨਾਲ ਲੰਡਨ ਦੇ ਇਕ ਹਿੱਸੇ ਦੀ ਬਿਜਲੀ ਗੁਲ

ਹੀਥਰੋ ਹਵਾਈ ਅੱਡਾ ਪੂਰੇ ਦਿਨ ਲਈ ਬੰਦ ਰੱਖਣ ਦਾ ਫੈਸਲਾ;ਉਡਾਣਾਂ ਨੂੰ ਮੋੜਿਆ ਅਤੇ ਰੱਦ ਕੀਤਾ ਗਿਆ ਹੈ: ਏਅਰ ਇੰਡੀਆ
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਲੰਡਨ, 21 ਮਾਰਚ

ਬਰਤਾਨੀਆ ਦਾ ਹੀਥਰੋ ਹਵਾਈ ਅੱਡਾ ਸ਼ੁੱਕਰਵਾਰ ਨੂੰ ਬੰਦ ਰਹੇਗਾ। ਪੱਛਮੀ ਲੰਡਨ ਵਿਚ ਸਬ-ਸਟੇਸ਼ਨ ’ਚ ਲੱਗੀ ਅੱਗ ਮਗਰੋਂ ਲੰਡਨ ਦੇ ਇਕ ਹਿੱਸੇ ਵਿਚ ਬਿਜਲੀ ਗੁਲ ਹੋ ਗਈ। ਇਸ ਹਿੱਸੇ ਵਿਚ ਲੰਡਨ ਦਾ ਹੀਥਰੋ ਹਵਾਈ ਅੱਡਾ ਵੀ ਪੈਂਦਾ ਹੈ। ਬਿਜਲੀ ਬੰਦ ਹੋਣ ਕਰਕੇ ਨਾ ਸਿਰਫ ਹਵਾਈ ਅੱਡੇ ਬਲਕਿ ਹਜ਼ਾਰਾਂ ਘਰਾਂ ਤੇ ਦੁਕਾਨਾਂ ਉੱਤੇ ਵੀ ਇਸ ਦਾ ਅਸਰ ਪਿਆ।

Advertisement

ਪੱਛਮੀ ਲੰਡਨ ਵਿਚ ਬਿਜਲੀ ਸਬ-ਸਟੇਸ਼ਨ ਵਿਚ ਟਰਾਂਸਫਾਰਮਰ ਨੂੰ ਅੱਗ ਲੱਗਣ ਕਰਕੇ ਕਰੀਬ 150 ਲੋਕਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਣਾ ਪਿਆ। ਹਵਾਈ ਅੱਡੇ ਨੇ ਇਕ ਬਿਆਨ ਵਿਚ ਕਿਹਾ, ‘‘ਆਪਣੇ ਮੁਸਾਫ਼ਰਾਂ ਤੇ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਡੇ ਕੋਲ ਹੀਥਰੋ ਹਵਾਈ ਅੱਡਾ ਸ਼ੁੱਕਰਵਾਰ ਨੂੰ ਪੂਰੇ ਦਿਨ ਲਈ ਬੰਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ।’’ ਬਿਆਨ ਵਿਚ ਅੱਗੇ ਕਿਹਾ ਗਿਆ, ‘‘ਸਾਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੜਿੱਕੇ ਦੀ ਉਮੀਦ ਹੈ, ਅਤੇ ਜਦੋਂ ਤੱਕ ਹਵਾਈ ਅੱਡਾ ਮੁੜ ਨਹੀਂ ਖੁੱਲ੍ਹਦਾ ਯਾਤਰੀ ਇਥੇ ਆਉਣ ਤੋਂ ਪਰਹੇਜ਼ ਕਰਨ।’’

ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ ਬੁਝਾਉਣ ਲਈ 10 ਫਾਇਰ ਇੰਜਨ ਤੇ ਅੱਗ ਬੁਝਾਊ ਦਸਤੇ ਦੇ 70 ਮੈਂਬਰ ਮੌਕੇ ’ਤੇ ਮੌਜੂਦ ਹਨ। ਸਹਾਇਕ ਕਮਿਸ਼ਨਰ ਪੈਟ ਗੁਲਬੋਰਨ ਨੇ ਕਿਹਾ, ‘‘ਅੱਗ ਕਰਕੇ ਬਿਜਲੀ ਗੁਲ ਹੋ ਗਈ, ਜਿਸ ਕਰਕੇ ਘਰਾਂ ਵਿਚ ਹਨੇਰਾ ਹੋ ਗਿਆ ਤੇ ਸਥਾਨਕ ਦੁਕਾਨਾਂ ਤੇ ਹੋਰ ਕਾਰੋਬਾਰ ਵੀ ਅਸਰਅੰਦਾਜ਼ ਹੋਏ। ਅਸੀਂ ਬਿਜਲੀ ਮੁੜ ਚਾਲੂ ਕਰਨ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’

ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਤਸਵੀਰਾਂ ਵਿਚ ਸਬ-ਸਟੇਸ਼ਨ ’ਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਸਕੌਟਿਸ਼ ਤੇ ਸਾਊਦਰਨ ਇਲੈਕਟ੍ਰੀਸਿਟੀ ਨੈੱਟਵਰਕ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਬਿਜਲੀ ਗੁਲ ਹੋਣ ਨਾਲ 16,300 ਤੋਂ ਵੱਧ ਘਰ ਪ੍ਰਭਾਵਿਤ ਹੋਏ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਏਪੀ

ਉਡਾਣਾਂ ਨੂੰ ਮੋੜਿਆ ਅਤੇ ਰੱਦ ਕੀਤਾ ਗਿਆ ਹੈ: ਏਅਰ ਇੰਡੀਆ

ਫਾਈਲ ਫੋਟੋ ਰਾਈਟਰਜ਼

ਨਵੀਂ ਦਿੱਲੀ/ਲੰਡਨ: ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲੰਡਨ ਹੀਥਰੋ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਵਿੱਚ ਵਿਘਨ ਪਿਆ ਹੈ। ਇਕ ਉਡਾਣ ਮੁੰਬਈ ਵਾਪਸ ਆ ਰਹੀ ਹੈ, ਦੂਜੀ ਨੂੰ ਫਰੈਂਕਫਰਟ ਵੱਲ ਮੋੜਿਆ ਗਿਆ ਹੈ ਅਤੇ ਹਵਾਈ ਅੱਡੇ ’ਤੇ ਅਸਥਾਈ ਤੌਰ 'ਤੇ ਕੰਮਕਾਜ ਨੂੰ ਮੁਅੱਤਲ ਕਰਨ ਕਾਰਨ ਹੋਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਤੋਂ ਇਲਾਵਾ ਬ੍ਰਿਟਿਸ਼ ਏਅਰਵੇਜ਼ ਅਤੇ ਵਰਜਿਨ ਅਟਲਾਂਟਿਕ ਦੀਆਂ ਵੱਖ-ਵੱਖ ਭਾਰਤੀ ਸ਼ਹਿਰਾਂ ਅਤੇ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ LHR ਵਿਚਕਾਰ ਰੋਜ਼ਾਨਾ ਸਿੱਧੀਆਂ ਉਡਾਣਾਂ ਹਨ।

ਏਅਰ ਇੰਡੀਆ ਨੇ ਇਹ ਵੀ ਕਿਹਾ ਕਿ ਲੰਡਨ ਗੈਟਵਿਕ ਲਈ ਉਸਦੀਆਂ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ। ਹਵਾਬਾਜ਼ੀ ਵਿਸ਼ਲੇਸ਼ਣ ਫਰਮ ਸਿਰੀਅਮ ਦੇ ਅਨੁਸਾਰ ਏਅਰ ਇੰਡੀਆ ਦੀਆਂ 21 ਮਾਰਚ ਨੂੰ LHR ਲਈ 6 ਉਡਾਣਾਂ ਹਨ, ਜਿਨ੍ਹਾਂ ਵਿੱਚ ਕੁੱਲ 1,843 ਸੀਟਾਂ ਹਨ। ਬ੍ਰਿਟਿਸ਼ ਏਅਰਵੇਜ਼ ਦੀਆਂ ਭਾਰਤ ਅਤੇ LHR ਵਿਚਕਾਰ ਪ੍ਰਤੀ ਦਿਨ 8 ਉਡਾਣਾਂ ਹਨ, ਜਿਨ੍ਹਾਂ ਵਿੱਚ ਮੁੰਬਈ ਤੋਂ 3 ਅਤੇ ਦਿੱਲੀ ਤੋਂ 2 ਸ਼ਾਮਲ ਹਨ। -ਪੀਟੀਆਈ

Advertisement
×