Fire at Maha Kumbh ਮਹਾਕੁੰਭ: ਦੋ ਸਿਲੰਡਰਾਂ ’ਚ ਧਮਾਕੇ ਨਾਲ ਟੈਂਟਾਂ ਨੂੰ ਭਿਆਨਕ ਅੱਗ ਲੱਗੀ
ਕਿਸੇ ਜਾਨੀ ਨੁਕਸਾਨ ਦੀ ਫੌਰੀ ਕੋਈ ਖ਼ਬਰ ਨਹੀਂ, ਰਾਹਤ ਤੇ ਬਚਾਅ ਕਾਰਜ ਜਾਰੀ
Advertisement
ਪ੍ਰਯਾਗਰਾਜ, 19 ਜਨਵਰੀ
ਇਥੇ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਸਿਲੰਡਰਾਂ ਵਿਚ ਹੋਏ ਧਮਾਕੇ ਕਰਕੇ ਟੈਂਟਾਂ ਨੂੰ ਅੱਗ ਲੱਗ ਗਈ। ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਫੌਰੀ ਕੋਈ ਖ਼ਬਰ ਨਹੀਂ ਹੈ। ਅਖਾੜਾ ਪੁਲੀਸ ਥਾਣੇ ਦੇ ਇੰਚਾਰਜ ਭਾਸਕਰ ਮਿਸ਼ਰਾ ਨੇ ਕਿਹਾ, ‘‘ਮਹਾਕੁੰਭ ਮੇਲੇ ਦੇ ਸੈਕਟਰ 19 ਵਿਚ ਦੋ ਸਿਲੰਡਰਾਂ ਵਿਚ ਧਮਾਕਿਆਂ ਨਾਲ ਕੈਂਪਾਂ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਦਸਤੇ ਵੱਲੋਂ ਅੱਗ ਬੁਝਾਉਣ ਦੀਆਂ ਕੋੋਸ਼ਿਸ਼ਾਂ ਜਾਰੀ ਹਨ।’’ ਮਹਾਕੁੰਭ 2025 ਦੇ ਅਧਿਕਾਰਤ ਐਕਸ ਹੈਂਡਲ ਤੋਂ ਜਾਰੀ ਪੋਸਟ ਵਿਚ ਕਿਹਾ ਗਿਆ, ‘‘ਬਹੁਤ ਦੁਖਦਾਈ! ਮਹਾਕੁੰਭ ਵਿਚ ਅੱਗ ਲੱਗਣ ਦੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਪ੍ਰਸ਼ਾਸਨ ਵੱਲੋਂ ਫੌਰੀ ਰਾਹਤ ਤੇ ਬਚਾਅ ਕਾਰਜ ਯਕੀਨੀ ਬਣਾਏ ਗਏ ਹਨ। ਅਸੀਂ ਹਰ ਕਿਸੇ ਦੀ ਸੁਰੱਖਿਆ ਲਈ ਮਾਂ ਗੰਗਾ ਅੱਗੇ ਪ੍ਰਾਰਥਨਾ ਕਰਦੇ ਹਾਂ।’’ ਐਕਸ ’ਤੇ ਪੋਸਟ ਦੇ ਨਾਲ ਇਕ ਕਲਿੱਪ ਵੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਸਬੰਧਤ ਇਲਾਕੇ ’ਚੋਂ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। -ਪੀਟੀਆਈ
Advertisement
Advertisement
×