ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵਨੀਤ ਚਤੁਰਵੇਦੀ ਖ਼ਿਲਾਫ਼ ਲੁਧਿਆਣਾ ਵਿੱਚ ਵੀ ਕੇਸ ਦਰਜ

‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਫਰਜ਼ੀ ਹਸਤਾਖਰ ਕਰਨ ਦੇ ਦੋਸ਼ ਲਗਾਏ
ਨਵਨੀਤ ਚਤੁਰਵੇਦੀ
Advertisement

ਰਾਜ ਸਭਾ ਵਿਚ ਪੰਜਾਬ ਦੀ ਇਕ ਸੀਟ ਲਈ ਹੋਣ ਵਾਲੀ ਉਪ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰਨ ਵਾਲੇ ਨਵਨੀਤ ਚਤੁਰਵੇਦੀ ਖ਼ਿਲਾਫ਼ ਲੁਧਿਆਣਾ ਦੇ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਐੱਫਆਈਆਰ ਦਰਜ ਕਰਵਾਈ ਹੈ। ਵਿਧਾਇਕ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 2 ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੱਪੀ ਨੇ ਸ਼ਿਕਾਇਤ ਵਿਚ ਦੋਸ਼ ਲਗਾਏ ਹਨ ਕਿ ਨਵਨੀਤ ਨੇ ਉਨ੍ਹਾਂ ਦੇ ਵੀ ਫਰਜ਼ੀ ਦਸਤਖ਼ਤ ਕੀਤੇ ਸਨ।

ਇਹ ਵੀ ਪੜ੍ਹੋਦੋ ਦਿਨਾਂ ਦੀ ਖਿੱਚੋਤਾਣ ਪਿੱਛੋਂ ਨਵਨੀਤ ਚਤੁਰਵੇਦੀ ਗ੍ਰਿਫ਼ਤਾਰ

Advertisement

ਨਵਨੀਤ ਚਤੁਰਵੇਦੀ ਨੇ 24 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਦਾਖ਼ਲ ਨਾਮਜ਼ਦਗੀ ਪੱਤਰ ਦੇ ਨਾਲ ‘ਆਪ’ ਦੇ 10 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਵੀ ਨੱਥੀ ਕੀਤਾ ਸੀ। ਹਾਲਾਂਕਿ ਪੜਤਾਲ ਦੌਰਾਨ ਇਹ ਪੱਤਰ ਫਰਜ਼ੀ ਨਿਕਲਿਆ ਤੇ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਵੀ ਖਾਰਜ ਕਰ ਦਿੱਤੇ ਗਏ। ਉਨ੍ਹਾਂ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਸ਼ਿਕਾਇਤ ਕੀਤੀ ਹੈ।

ਇਸੇ ਕੜੀ ਵਿਚ ਲੁਧਿਆਣਾ (ਕੇਂਦਰੀ) ਤੋਂ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਸ਼ਿਕਾਇਤ ’ਤੇ ਵੀ ਥਾਣਾ ਡਵੀਜਨ ਨੰਬਰ 2 ਵਿੱਚ ਚਤੁਰਵੇਦੀ ਖ਼ਿਲਾਫ਼ ਬੀਐਨਐਸ ਦੀ ਧਾਰਾ 318 (4), 338, 336 ਤੇ 61 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੱਪੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ, ਜਦੋਂ ਵੱਟਸਐਪ ’ਤੇ ਉਨ੍ਹਾਂ ਨੇ ਵਿਧਾਇਕਾਂ ਦੀ ਸੂਚੀ ਵਾਲੀ ਤਸਵੀਰ ਵੇਖੀ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਅਜਿਹੇ ਕਿਸੇ ਪੱਤਰ ’ਤੇ ਦਸਤਖ਼ਤ ਨਹੀਂ ਕੀਤੇ।

Advertisement
Tags :
#NavneetChaturvediAshok Prashar Pappiludhianaਨਵਨੀਤ ਚਤੁਰਵੇਦੀਰਾਜ ਸਭਾ ਚੋਣਲੁਧਿਆਣਾ ਕੇਂਦਰੀਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ
Show comments