Express train derailed Video:ਐਕਸਪ੍ਰੈਸ ਰੇਲ ਦੇ 3 ਡੱਬੇ ਲੀਹ ਤੋਂ ਉੱਤਰੇ, ਜਾਨੀ ਨੁਕਸਾਨ ਹੋਣੋਂ ਬਚਾਅ
West Bengal: 3 coaches of Secunderabad-Shalimar SF Express derail near Nalpur station, no casualties
Advertisement
ਹਾਵੜਾ, 9 ਨਵੰਬਰ
Express train derailed: ਸਿਕੰਦਰਾਬਾਦ ਸ਼ਾਲੀਮਾਰ ਐਸਐਫ (22850)ਐਕਸਪ੍ਰੈਸ ਦੇ ਤਿੰਨ ਡੱਬੇ ਇੱਕ ਪਾਰਸਲ ਵੈਨ ਅਤੇ ਦੋ ਡੱਬਿਆਂ ਸਮੇਤ ਨਲਪੁਰ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਪੂਰਬੀ ਰੇਲਵੇ ਡਿਵੀਜ਼ਨ ਅਧਿਕਾਰੀਆਂ ਨੇ ਕਿਹਾ ਕਿ ਦੱਖਣ ਪੂਰਬੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਦੇ ਅਨੁਸਾਰ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਸੁਰੱਖਿਆ ਕਰਮੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਰੇਲ ਆਵਾਜਾਈ ਪ੍ਰਭਾਵਿਤ ਹੋਣ ਦੀ ਆਸ ਹੈ, ਹਾਲਾਂਕਿ ਮੌਕੇ ’ਤੇ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਏਐੱਨਆਈ
Advertisement
ਦੇਖੋ ਮੌਕੇ ਦੀ ਵੀਡੀਓ:-
Advertisement