Explosion near LoC ਜੰਮੂ ਵਿਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕੇ ’ਚ ਦੋ ਫੌਜੀ ਸ਼ਹੀਦ, ਤੀਜੇ ਦੀ ਹਾਲਤ ਗੰਭੀਰ
ਗਸ਼ਤੀ ਡਿਊਟੀ ਦੌਰਾਨ ਦਹਿਸ਼ਤਗਰਦਾਂ ਵੱਲੋਂ ਵਿਛਾਈ ਬਾਰੂਦੀ ਸੁਰੰਗ ਦੀ ਜ਼ੱਦ ਵਿਚ ਆਏ
Advertisement
ਜੰਮੂ, 11 ਫਰਵਰੀ
ਇਥੇ ਅਖਨੂਰ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਾਲ ਹੋਏ ਬਾਰੂਦੀ ਸੁਰੰਗ ਧਮਾਕੇ ਵਿਚ ਦੋ ਫੌਜੀ ਸ਼ਹੀਦ ਹੋ ਗਏ ਜਦੋਂਕਿ ਤੀਜੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। White Knight Corps ਨੇ ਇਕ ਟਵੀਟ ਵਿਚ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ।
Advertisement
ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਦਾ ਦਸਤਾ ਗਸ਼ਤੀ ਡਿਊਟੀ ’ਤੇ ਸੀ ਜਦੋਂ ਉਹ Bhattal ਇਲਾਕੇ ਵਿਚ ਬਾਰੂਦੀ ਸੁਰੰਗ ਦੀ ਜ਼ੱਦ ਵਿਚ ਆ ਗਏ। ਮੰਨਿਆ ਜਾਂਦਾ ਹੈ ਕਿ ਇਹ ਬਾਰੂਦੀ ਸੁਰੰਗ ਮਸ਼ਕੂਕ ਦਹਿਸ਼ਤਗਰਦਾਂ ਵੱਲੋਂ ਵਿਛਾਈ ਗਈ ਸੀ। ਅਧਿਕਾਰੀ ਨੇ ਕਿਹਾ ਕਿ ਧਮਾਕੇ ਮਗਰੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਹੋਰ ਵੇਰਵਿਆਂ ਦੀ ਉਡੀਕ ਹੈ। ਜ਼ਖ਼ਮੀ ਫੌਜੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਦੋ ਜਣਿਆਂ ਨੇ ਦਮ ਤੋੜ ਦਿੱਤਾ ਜਦੋਂਕਿ ਤੀਜੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। -ਪੀਟੀਆਈ
Advertisement