ਜਾਸੂਸੀ ਮਾਮਲਾ: ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ ’ਚ ਵਾਧਾ
YouTuber Jyoti Malhotra case
Advertisement
ਹਿਸਾਰ, 9 ਜੂਨ
YouTuber Jyoti Malhotra case: ਸਥਾਨਕ ਅਦਾਲਤ ਨੇ ਅੱਜ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ ਅਤੇ ਕੇਸ ਦੀ ਅਗਲੀ ਸੁਣਵਾਈ 23 ਜੂਨ ਨੂੰ ਹੋਵੇਗੀ। 33 ਸਾਲਾ ਯੂਟਿਊਬਰ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਿਸਾਰ ਦੇ ਜੁਡੀਸ਼ੀਅਲ ਮੈਜਿਸਟਰੇਟ (ਪਹਿਲੀ ਸ਼੍ਰੇਣੀ) ਸੁਨੀਲ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸ ਦੀ ਨਿਆਂਇਕ ਹਿਰਾਸਤ ਦੋ ਹਫ਼ਤਿਆਂ ਲਈ ਵਧਾ ਦਿੱਤੀ ਹੈ। ਜੋਤੀ ਦੇ ਵਕੀਲ ਕੁਮਾਰ ਮੁਕੇਸ਼ ਨੇ ਕਿਹਾ, ‘‘ਅਦਾਲਤ ਨੇ ਉਸਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ ਅਤੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਲਈ 23 ਜੂਨ ਨੂੰ ਤੈਅ ਕੀਤੀ ਹੈ।’’ ਹਿਸਾਰ ਪੁਲੀਸ ਨੇ 16 ਮਈ ਨੂੰ ਮਲਹੋਤਰਾ ਨੂੰ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਸੀ।-ਪੀਟੀਆਈ
Advertisement
Advertisement