ਈਪੀਐੱਫਓ ਨੇ ਦਾਅਵਾ ਨਿਬੇੜਾ ਪ੍ਰਕਿਰਿਆ ਸੌਖੀ ਕੀਤੀ
ਨਵੀਂ ਦਿੱਲੀ, 3 ਅਪਰੈਲ ਸੇਵਾਮੁਕਤੀ ਫੰਡ ਸੰਸਥਾ ਈਪੀਐੱਫਓ ਨੇ ਅੱਜ ਕਿਹਾ ਕਿ ਹੁਣ ਪ੍ਰੋਵੀਡੈਂਟ ਫੰਡਾਂ ਦੀ ਆਨਲਾਈਨ ਨਿਕਾਸੀ ਦੇ ਇੱਛੁਕ ਦਾਅਵੇਦਾਰਾਂ ਨੂੰ ਕੈਂਸਲ ਚੈੱਕ ਦੀ ਤਸਵੀਰ ‘ਅਪਲੋਡ’ ਕਰਨ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਰੁਜ਼ਗਾਰਦਾਤਿਆਂ ਵੱਲੋਂ...
Advertisement
ਨਵੀਂ ਦਿੱਲੀ, 3 ਅਪਰੈਲ
ਸੇਵਾਮੁਕਤੀ ਫੰਡ ਸੰਸਥਾ ਈਪੀਐੱਫਓ ਨੇ ਅੱਜ ਕਿਹਾ ਕਿ ਹੁਣ ਪ੍ਰੋਵੀਡੈਂਟ ਫੰਡਾਂ ਦੀ ਆਨਲਾਈਨ ਨਿਕਾਸੀ ਦੇ ਇੱਛੁਕ ਦਾਅਵੇਦਾਰਾਂ ਨੂੰ ਕੈਂਸਲ ਚੈੱਕ ਦੀ ਤਸਵੀਰ ‘ਅਪਲੋਡ’ ਕਰਨ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਰੁਜ਼ਗਾਰਦਾਤਿਆਂ ਵੱਲੋਂ ਪੁਸ਼ਟੀ ਕੀਤੇ ਜਾਣ ਵੀ ਜ਼ਰੂਰਤ ਨਹੀਂ ਹੈ। ਇਸ ਕਦਮ ਨਾਲ ਤਕਰੀਬਨ ਅੱਠ ਕਰੋੜ ਮੈਂਬਰਾਂ ਲਈ ਦਾਅਵਿਆਂ ਦੇ ਨਿਬੇੜੇ ਦੀ ਪ੍ਰਕਿਰਿਆ ’ਚ ਤੇਜ਼ੀ ਆਉਣ ਅਤੇ ਰੁਜ਼ਗਾਰਦਾਤਿਆਂ ਲਈ ਕਾਰੋਬਾਰੀ ਸੌਖ ਯਕੀਨੀ ਹੋਣ ਦੀ ਉਮੀਦ ਹੈ। ਕਿਰਤ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਈਪੀਐੱਫਓ ਨੇ ਆਨਲਾਈਨ ਦਾਅਵੇ ਦਾਖਲ ਕਰਦੇ ਸਮੇਂ ਚੈੱਕ ਜਾਂ ਪੁਸ਼ਟੀ ਕੀਤੀ ਬੈਂਕ ਪਾਸਬੁੱਕ ਦੀ ਤਸਵੀਰ ਅਪਲੋਡ ਕਰਨ ਦੀ ਲੋੜ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਉਪਾਵਾਂ ਨਾਲ ਦਾਅਵਿਆਂ ਦੇ ਨਿਬੇੜੇ ਦੀ ਪ੍ਰਕਿਰਿਆ ’ਚ ਜ਼ਿਕਰਯੋਗ ਸੁਧਾਰ ਆਵੇਗਾ ਅਤੇ ਦਾਅਵੇ ਖਾਰਜ ਹੋਣ ਨਾਲ ਸਬੰਧਤ ਸ਼ਿਕਾਇਤ ’ਚ ਕਮੀ ਆਵੇਗੀ। -ਪੀਟੀਆਈ
Advertisement
Advertisement
×