ਪਟਨਾ ਵਿੱਚ ਵੈਨ ਅਤੇ ਟਰੱਕ ਦੀ ਟੱਕਰ ਕਾਰਨ ਸੱਤ ਔਰਤਾਂ ਸਣੇ ਅੱਠ ਹਲਾਕ
ਹਾਦਸੇ ’ਚ ਚਾਰ ਜਣੇ ਜ਼ਖਮੀ
Advertisement
ਪਟਨਾ ਦੇ ਬਾਹਰੀ ਇਲਾਕੇ ’ਚ ਅੱਜ ਮਿਨੀ ਵੈਨ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਵਿੱਚ ਅੱਠ ਵਿਅਕਤੀ ਮਾਰੇ ਗਏ ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਪਟਨਾ-ਨਾਲੰਡਾ ਸਰਹੱਦ ਨੇੜੇ ਸ਼ਾਹਜਹਾਂਪੁਰ ਵਿੱਚ ਤੜਕੇ ਵਾਪਰਿਆ। ਮ੍ਰਿਤਕਾਂ ਵਿੱਚ ਸੱਤ ਔਰਤਾਂ ਵੀ ਸ਼ਾਮਲ ਹਨ। ਪੁਲੀਸ ਸੁਪਰਡੈਂਟ (ਦਿਹਾਤੀ) ਵਿਕਰਮ ਸਿੰਘ ਨੇ ਕਿਹਾ ਕਿ ਜ਼ਖਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਮਗਰੋਂ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
Advertisement
Advertisement