ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫੌਜੀ ਜਵਾਨਾਂ ਨਾਲ ਮੁਕਾਬਲੇ ਦੌਰਾਨ ਅੱਠ ਨਕਸਲੀ ਢੇਰ

ਰਾਂਚੀ/ਨਵੀਂ ਦਿੱਲੀ, 21 ਅਪਰੈਲ ਸੋਮਵਾਰ ਸਵੇਰੇ ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ.ਆਰ.ਪੀ.ਐਫ.) ਅਤੇ ਪੁਲੀਸ ਦੇ ਕੋਬਰਾ ਕਮਾਂਡੋਜ਼ ਨਾਲ ਹੋਏ ਮੁਕਾਬਲੇ ਵਿਚ ਅੱਠ ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਾਲਪਾਨੀਆ ਖੇਤਰ ਦੇ ਲੁਗੂ ਹਿਲਜ਼...
File Photo PTI
Advertisement

ਰਾਂਚੀ/ਨਵੀਂ ਦਿੱਲੀ, 21 ਅਪਰੈਲ

ਸੋਮਵਾਰ ਸਵੇਰੇ ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ.ਆਰ.ਪੀ.ਐਫ.) ਅਤੇ ਪੁਲੀਸ ਦੇ ਕੋਬਰਾ ਕਮਾਂਡੋਜ਼ ਨਾਲ ਹੋਏ ਮੁਕਾਬਲੇ ਵਿਚ ਅੱਠ ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਾਲਪਾਨੀਆ ਖੇਤਰ ਦੇ ਲੁਗੂ ਹਿਲਜ਼ ਵਿਚ ਸਵੇਰੇ 5.30 ਵਜੇ ਦੇ ਕਰੀਬ ਗੋਲੀਬਾਰੀ ਸ਼ੁਰੂ ਹੋਈ, ਜਿਸ ਵਿੱਚ ਅੱਠ ਨਕਸਲੀ ਮਾਰੇ ਗਏ। ਇਸ ਦੌਰਾਨ ਇਕ ਏਕੇ ਸੀਰੀਜ਼ ਰਾਈਫਲ, ਤਿੰਨ ਇੰਸਾਸ ਰਾਈਫਲ, ਇਕ ਸੈਲਫ-ਲੋਡਿੰਗ ਰਾਈਫਲ (ਐਸ.ਐਲ.ਆਰ.), ਅੱਠ ਦੇਸੀ ਬੰਦੂਕਾਂ ਅਤੇ ਇਕ ਪਿਸਤੌਲ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।- ਪੀਟੀਆਈ

Advertisement

Advertisement
Tags :
Jammu and KashmirPunjabi NewsPunjabi Tribune
Show comments