ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਈਦ-ਉੱਲ-ਅਜ਼ਹਾ: ਨਮਾਜ਼ ਅਦਾ ਕਰਨ ਲਈ ਜਾਮਾ ਮਸਜਿਦ ਵਿਖੇ ਇਕੱਠਾ ਹੋਇਆ ਮੁਸਲਿਮ ਭਾਈਚਾਰਾ

ਪ੍ਰਧਾਨ ਮੰਤਰੀ ਮੋਦੀ ਨੇ ਈਦ ਦੀ ਵਧਾਈ ਦਿੱਤੀ
2025. (PTI Photo)
Advertisement

ਨਵੀਂ ਦਿੱਲੀ, 7 ਜੂਨ

ਈਦ-ਉੱਲ-ਅਜ਼ਹਾ ਮੌਕੇ ਜਾਮਾ ਮਸਜਿਦ ਵਿਖੇ ਰਵਾਇਤੀ ਪਹਿਰਾਵੇ, ਸ਼ਰਧਾ, ਏਕਤਾ ਅਤੇ ਜਸ਼ਨ ਦੀ ਭਾਵਨਾ ਵਿੱਚ ਨਮਾਜ਼ ਅਦਾ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ। ਜਿਵੇਂ ਸਵੇਰ ਦੀ ਸ਼ੁਰੂਆਤ ਹੋਈ ਤਾਂ ਨਮਾਜ਼ ਪੜਨ ਲਈ ਇਕੱਠੇ ਹੋਏ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਲਗਾਉਦਿਆਂ ਵਧਾਈ ਦਿੱਤੀ। ਇਸ ਦੌਰਾਨ ਜਾਮਾ ਮਸਜਿਦ ਵਿੱਚ ਸੁਰੱਖਿਆ ਵਧਾਈ ਗਈ, ਕਿਉਂਕਿ ਹਜ਼ਾਰਾਂ ਸ਼ਰਧਾਲੂ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ।

Advertisement

ਪ੍ਰਧਾਨ ਮੰਤਰੀ ਮੋਦੀ ਨੇ ਈਦ ਦੀ ਵਧਾਈ ਦਿੱਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਈਦ ਉਲ-ਅਜ਼ਹਾ ਦੇ ਮੌਕੇ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, "ਈਦ ਉਲ-ਅਜ਼ਹਾ ਦੀਆਂ ਸ਼ੁਭਕਾਮਨਾਵਾਂ। ਇਹ ਮੌਕਾ ਸਾਡੇ ਸਮਾਜ ਵਿੱਚ ਸਦਭਾਵਨਾ ਨੂੰ ਪ੍ਰੇਰਿਤ ਕਰੇ ਅਤੇ ਸ਼ਾਂਤੀ ਦੇ ਤਾਣੇ-ਬਾਣੇ ਨੂੰ ਮਜ਼ਬੂਤ ​​ਕਰੇ। ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।" -ਏਐੱਨਆਈ/ਪੀਟੀਆਈ
Advertisement