ਈਡੀ ਵੱਲੋਂ ਅਦਾਕਾਰ ਮਹੇਸ਼ ਬਾਬੂ ਪੁੱਛ-ਪੜਤਾਲ ਲਈ ਤਲਬ
ਹੈਦਰਾਬਾਦ, 22 ਅਪਰੈਲ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤੇਲਗੂ ਅਦਾਕਾਰ ਮਹੇਸ਼ ਬਾਬੂ ਨੂੰ ਕਥਿਤ ਰੀਅਲ ਅਸਟੇਟ ਧੋਖਾਧੜੀ ਦੇ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਤਲਬ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਬਾਬੂ (49) ਨੂੰ 28 ਅਪਰੈਲ ਨੂੰ ਇੱਥੇ...
Advertisement
ਹੈਦਰਾਬਾਦ, 22 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤੇਲਗੂ ਅਦਾਕਾਰ ਮਹੇਸ਼ ਬਾਬੂ ਨੂੰ ਕਥਿਤ ਰੀਅਲ ਅਸਟੇਟ ਧੋਖਾਧੜੀ ਦੇ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਤਲਬ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਬਾਬੂ (49) ਨੂੰ 28 ਅਪਰੈਲ ਨੂੰ ਇੱਥੇ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਇਹ ਮਾਮਲਾ ਸਾਈ ਸੂਰਿਆ ਡਿਵੈਲਪਰਜ਼, ਜੋ ਵੇਂਗਲ ਰਾਓ ਨਗਰ ਸਥਿਤ ਇੱਕ ਪ੍ਰਮੁੱਖ ਰੀਅਲ ਅਸਟੇਟ ਫਰਮ ਹੈ, ਸੁਰਾਨਾ ਗਰੁੱਪ ਅਤੇ ਕੁਝ ਹੋਰਾਂ ਨਾਲ ਸਬੰਧਤ ਹੈ। ਈਡੀ ਨੇ 16 ਅਪਰੈਲ ਨੂੰ ਸਿਕੰਦਰਾਬਾਦ, ਜੁਬਲੀ ਹਿਲਜ਼ ਅਤੇ ਬੋਵਨਪੱਲੀ ਵਿੱਚ ਸਥਿਤ ਅਹਾਤਿਆਂ ’ਤੇ ਛਾਪਾ ਮਾਰਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਬਾਬੂ ਤੋਂ ਹਾਲਾਂਕਿ ਇਸ ਵੇਲੇ ਮੁਲਜ਼ਮ ਵਜੋਂ ਜਾਂਚ ਨਹੀਂ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
