ਈਡੀ ਨੇ ਦਾਊਦ ਦੇ ਭਰਾ ਨਾਲ ਸਬੰਧਤ ਮਾਮਲੇ ’ਚ ਫਲੈਟ ਕਬਜ਼ੇ ’ਚ ਲਿਆ
ਮੁੰਬਈ, 24 ਦਸੰਬਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਭਰਾ ਦੇ ਕਥਿਤ ਸਹਿਯੋਗੀ ਦੇ ਨਾਂ ’ਤੇ ਮਹਾਰਾਸ਼ਟਰ ਦੇ ਠਾਣੇ ਵਿੱਚ 55 ਲੱਖ ਰੁਪਏ ਦੀ ਕੀਮਤ ਵਾਲੇ ਫਲੈਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਫੈਡਰਲ ਜਾਂਚ ਏਜੰਸੀ ਦੇ ਸੂਤਰਾਂ...
Advertisement
ਮੁੰਬਈ, 24 ਦਸੰਬਰ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਭਰਾ ਦੇ ਕਥਿਤ ਸਹਿਯੋਗੀ ਦੇ ਨਾਂ ’ਤੇ ਮਹਾਰਾਸ਼ਟਰ ਦੇ ਠਾਣੇ ਵਿੱਚ 55 ਲੱਖ ਰੁਪਏ ਦੀ ਕੀਮਤ ਵਾਲੇ ਫਲੈਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਫੈਡਰਲ ਜਾਂਚ ਏਜੰਸੀ ਦੇ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਠਾਣੇ ਪੱਛਮੀ ਸਥਿਤ ਨਿਓਪੋਲਿਸ ਬਿਲਡਿੰਗ ਵਿੱਚ ਰਿਹਾਇਸ਼ੀ ਨਿਵਾਸ ਇਸ ਦੇ ਮਾਲਕ ਮੁਮਤਾਜ਼ ਏਜਾਜ਼ ਸ਼ੇਖ ਦੇ ਖ਼ਿਲਾਫ਼ 2022 ਵਿੱਚ ਪੀਐਮਐਲਏ ਦੇ ਤਹਿਤ ਜਾਰੀ ਇੱਕ ਆਰਜ਼ੀ ਹੁਕਮ ਦੇ ਹਿੱਸੇ ਵਜੋਂ ਅਟੈਚ ਕੀਤਾ ਗਿਆ ਸੀ।
ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਨਿਰਣਾਇਕ ਅਥਾਰਟੀ ਨੇ ਇਸ ਅਸਥਾਈ ਅਟੈਚਮੈਂਟ ਆਰਡਰ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਨਾਲ ਈਡੀ ਨੂੰ ਆਪਣਾ ਕਬਜ਼ਾ ਲੈਣ ਦਾ ਰਾਹ ਪੱਧਰਾ ਹੋ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਫਲੈਟ ਦਾ ਕਬਜ਼ਾ ਲੈਣ ਦੀ ਪ੍ਰਕਿਰਿਆ ਹਾਲ ਹੀ ਵਿੱਚ ਪੂਰੀ ਕੀਤੀ ਗਈ ਸੀ। ਈਡੀ ਨੇ ਪਹਿਲਾਂ ਇੱਕ ਬਿਆਨ ਵਿੱਚ ਦੋਸ਼ ਲਾਇਆ ਸੀ ਕਿ ਇਹ ਫਲੈਟ ਕਾਸਕਰ ਅਤੇ ਹੋਰਾਂ ਨੇ ਠਾਣੇ ਸਥਿਤ ਰੀਅਲ ਅਸਟੇਟ ਡਿਵੈਲਪਰ ਸੁਰੇਸ਼ ਦੇਵੀਚੰਦ ਮਹਿਤਾ ਤੋਂ ਜ਼ਬਤ ਕੀਤਾ ਸੀ।
ਕਾਸਕਰ ਇਸ ਸਮੇਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹੈ। ਦਾਊਦ ਇਬਰਾਹਿਮ ਨੂੰ ਭਾਰਤ ਨੇ ਅਤਿਵਾਦੀ ਘੋਸ਼ਿਤ ਕੀਤਾ ਹੈ। ਪੀਟੀਆਈ
Advertisement