ਤਿੱਬਤ ਅਤੇ ਅਫਗਾਨਿਸਤਾਨ ਵਿੱਚ ਭੂਚਾਲ ਦੇ ਝਟਕੇ
ਸੋਮਵਾਰ ਤੜਕੇ ਤਿੱਬਤ ਅਤੇ ਅਫਗਾਨਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੀ ਰਿਪੋਰਟ ਅਨੁਸਾਰ ਤਿੱਬਤ ਵਿੱਚ ਸੋਮਵਾਰ ਤੜਕੇ 03:52:31(IST) 'ਤੇ 3.3 ਦੀ ਸ਼ਿੱਦਤ ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ (ਡੂੰਘਾਈ) 50 ਕਿਲੋਮੀਟਰ...
Advertisement
ਸੋਮਵਾਰ ਤੜਕੇ ਤਿੱਬਤ ਅਤੇ ਅਫਗਾਨਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੀ ਰਿਪੋਰਟ ਅਨੁਸਾਰ ਤਿੱਬਤ ਵਿੱਚ ਸੋਮਵਾਰ ਤੜਕੇ 03:52:31(IST) 'ਤੇ 3.3 ਦੀ ਸ਼ਿੱਦਤ ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ (ਡੂੰਘਾਈ) 50 ਕਿਲੋਮੀਟਰ 'ਤੇ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਐਤਵਾਰ ਤੜਕੇ 3.0 ਸ਼ਿੱਦਤ ਦਾ ਇੱਕ ਹੋਰ ਭੂਚਾਲ ਤਿੱਬਤ ਵਿੱਚ ਆਇਆ ਸੀ।
Advertisement
ਅਫਗਾਨਿਸਤਾਨ ਵਿੱਚ 4.3 ਸ਼ਿੱਦਤ ਦਾ ਭੂਚਾਲ
NCS ਨੇ ਇਹ ਵੀ ਦੱਸਿਆ ਕਿ ਸੋਮਵਾਰ ਸਵੇਰੇ 07:36:15 (IST) 'ਤੇ ਅਫਗਾਨਿਸਤਾਨ ਵਿੱਚ 4.3 ਸ਼ਿੱਦਤ ਦਾ ਭੂਚਾਲ ਆਇਆ। ਇਸ ਭੂਚਾਲ ਦਾ ਕੇਂਦਰ 90 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਹਾਲਾਂਕਿ ਇਨ੍ਹਾਂ ਭੁਚਾਲਾਂ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
Advertisement
