ਤਜ਼ਾਕਿਸਤਾਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 4.5
ਤਜ਼ਾਕਿਸਤਾਨ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 4.5 ਮਾਪੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ 01:16 ਵਜੇ ਤਜ਼ਾਕਿਸਤਾਨ ਵਿੱਚ 4.5 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਦੀ ਡੂੰਘਾਈ 10...
Advertisement
ਤਜ਼ਾਕਿਸਤਾਨ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 4.5 ਮਾਪੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ 01:16 ਵਜੇ ਤਜ਼ਾਕਿਸਤਾਨ ਵਿੱਚ 4.5 ਸ਼ਿੱਦਤ ਵਾਲਾ ਭੂਚਾਲ ਆਇਆ ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ।
Advertisement
ਜ਼ਿਕਰਯੋਗ ਹੈ ਕਿ ਤਜ਼ਾਕਿਸਤਾਨ ਇੱਕ ਪਹਾੜੀ ਦੇਸ਼ ਹੈ ਜਿਸਦੀ ਭੂਗੋਲਿਕ ਵਿਭਿੰਨਤਾ ਹੈ ਅਤੇ ਇਹ ਖਾਸ ਤੌਰ ’ਤੇ ਜਲਵਾਯੂ ਖ਼ਤਰਿਆਂ ਲਈ ਕਮਜ਼ੋਰ ਹੈ।
ਵਿਸ਼ਵ ਬੈਂਕ ਜਲਵਾਯੂ ਪਰਿਵਰਤਨ ਗਿਆਨ ਪੋਰਟਲ ਦੇ ਅਨੁਸਾਰ ਜਲਵਾਯੂ ਪਰਿਵਰਤਨ ਤਜ਼ਾਕਿਸਤਾਨ ਦੀਆਂ ਕਮਜ਼ੋਰੀਆਂ ਨੂੰ ਵਧਾ ਰਿਹਾ ਹੈ ਕਿਉਂਕਿ 2050 ਤੱਕ 30 ਪ੍ਰਤੀਸ਼ਤ ਗਲੇਸ਼ੀਅਰਾਂ ਦੇ ਗਾਇਬ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
Advertisement