ਪਾਕਿਸਤਾਨ ’ਚ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.0 ਮਾਪੀ; 10 ਕਿਲੋਮੀਟਰ ਦੇ ਡੂੰਘਾੲੀ ’ਤੇ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕ ਘਰਾਂ ’ਚੋਂ ਬਾਹਰ ਆਏ
Advertisement
ਪਾਕਿਸਤਾਨ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ (NCS) ਮੁਤਾਬਕ ਐਤਵਾਰ ਨੂੰ ਪਾਕਿਸਤਾਨ ਵਿੱਚ 4.0 ਤੀਬਰਤਾ ਦਾ ਭੂਚਾਲ ਆਇਆ।
ਤਕਰੀਬਨ 10 ਕਿਲੋਮੀਟਰ ਦੀ ਡੂੰਘਾਈ ’ਤੇ ਆਏ ਭੂਚਾਲ ਕਾਰਨ ਝਟਕੇ ਲੋਕਾਂ ਨੇ ਮਹਿਸੂਸ ਕੀਤੇ। ਅੱਜ ਸਵੇਰੇ 11:12 ਵਜੇ ਦੇ ਕਰੀਬ ਝਟਕੇ ਮਹਿਸੂਸ ਹੋਣ ’ਤੇ ਲੋਕ ਘਰਾਂ ’ਚੋਂ ਬਾਹਰ ਆ ਗਏ।
Advertisement
ਐੱਨ ਸੀ ਐੱਸ ਨੇ X ’ਤੇ ਇੱਕ ਪੋਸਟ ਵਿੱਚ ਦੱਸਿਆ, ‘‘ਅੱਜ 19 ਅਕਤੂਬਰ ਨੂੰ ਕਰੀਬ 11:12 ਵਜੇ 4.0 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ 10 ਕਿਲੋਮੀਟਰ ਦੀ ਡੂੰਘਾਈ ’ਤੇ 4.0 ਤੀਬਰਤਾ ਦਾ ਭੂਚਾਲ ਆਇਆ ਸੀ।
ਐੱਨ ਸੀ ਐੱਸ ਨੇ ਕਿਹਾ ਕਿ ਘੱਟ ਡੂੰਘਾਈ ’ਤੇ ਆਉਣ ਵਾਲਾ ਭੂਚਾਲ ਅਕਸਰ ਵੱਧ ਤੀਬਰਤਾ ਨਾਲ ਆਉਣ ਵਾਲੇ ਭੂਚਾਲ ਤੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਘੱਟ ਡੂੰਘਾਈ ਵਾਲੇ ਭੂਚਾਲ ਦੀਆਂ ਲਹਿਰਾਂ ਦੀ ਸਤ੍ਵਾ ਤੱਕ ਜਾਣ ਦੀ ਦੂਰੀ ਘੱਟ ਹੁੰਦੀ ਹੈ, ਜਿਸ ਕਾਰਨ ਜ਼ਮੀਨ ਤੇਜ਼ ਹਿੱਲਦੀ ਹੈ ਅਤੇ ਸੰਭਾਵੀ ਤੌਰ ’ਤੇ ਇਮਾਰਤੀ ਢਾਂਚਿਆਂ ਨੂੰ ਵਧੇਰੇ ਨੁਕਸਾਨ ਹੁੰਦਾ ਹੈ ਅਤੇ ਜ਼ਿਆਦਾ ਜਾਨੀ ਨੁਕਸਾਨ ਹੁੰਦਾ ਹੈ।
Advertisement