Advertisement
ਚੀਨ ਦੇ ਗਾਂਸੂ ਸੂਬੇ ਵਿੱਚ ਸ਼ਨਿਚਰਵਾਰ ਨੂੰ 5.6 ਦੀ ਤੀਬਰਤਾ ਦਾ ਭੂਚਾਲ ਆਉਣ ਕਾਰਨ ਸੱਤ ਲੋਕ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ।
ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ। ਚੀਨ ਦੇ ਭੂਚਾਲ ਕੇਂਦਰ ਦੇ ਅਨੁਸਾਰ ਭੂਚਾਲ ਸਵੇਰੇ 5:49 ਵਜੇ ਲੋਂਕਸ਼ੀ ਕਾਉਂਟੀ ਵਿੱਚ ਆਇਆ, ਜਿਸਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਸਰਕਾਰੀ ਪ੍ਰਸਾਰਕ ਸੀ ਸੀ ਟੀ ਵੀ ਨੇ ਦੱਸਿਆ ਕਿ ਅੱਠ ਮਕਾਨ ਪੂਰੀ ਤਰ੍ਹਾਂ ਢਹਿ ਗਏ ਜਦੋਂ ਕਿ 100 ਤੋਂ ਵੱਧ ਨੁਕਸਾਨੇ ਗਏ ਹਨ। ਸਰਕਾਰੀ ਮੀਡੀਆ ਵੱਲੋਂ ਆਨਲਾਈਨ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਐਮਰਜੈਂਸੀ ਕਰਮਚਾਰੀ ਮਲਬਾ ਹਟਾਉਂਦੇ ਹੋਏ ਦਿਖਾਈ ਦੇ ਰਹੇ ਹਨ। -ਏਪੀ
Advertisement
Advertisement
×