DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Earthquake in Afghanistan: ਅਫਗਾਨਿਸਤਾਨ ਵਿੱਚ ਭੂਚਾਲ ਦੇ ਝਟਕੇ

ਬਦਖਸ਼ਾਨ, 18 ਫਰਵਰੀ ਅਫਗਾਨਿਸਤਾਨ ਵਿੱਚ ਮੰਗਲਵਾਰ ਤੜਕੇ 4.3 ਦੀ ਸ਼ਿੱਦਤ ਵਾਲਾ ਭੂਚਾਲ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ ਭੂਚਾਲ 180 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ ਅਤੇ ਇਸ ਨੂੰ ਅਕਸ਼ਾਂਸ਼ 36.52 ਐਨ, ਲੰਬਕਾਰ 71.10 ਈ ’ਤੇ ਰਿਕਾਰਡ...
  • fb
  • twitter
  • whatsapp
  • whatsapp
Advertisement

ਬਦਖਸ਼ਾਨ, 18 ਫਰਵਰੀ

ਅਫਗਾਨਿਸਤਾਨ ਵਿੱਚ ਮੰਗਲਵਾਰ ਤੜਕੇ 4.3 ਦੀ ਸ਼ਿੱਦਤ ਵਾਲਾ ਭੂਚਾਲ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ ਭੂਚਾਲ 180 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ ਅਤੇ ਇਸ ਨੂੰ ਅਕਸ਼ਾਂਸ਼ 36.52 ਐਨ, ਲੰਬਕਾਰ 71.10 ਈ ’ਤੇ ਰਿਕਾਰਡ ਕੀਤਾ ਗਿਆ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 03:37 ਵਜੇ ਆਇਆ।

Advertisement

ਪਿਛਲੇ ਤੀਹ ਦਿਨਾਂ ਵਿੱਚ ਅਫਗਾਨਿਸਤਾਨ ਵਿੱਚ 17 ਵਾਰ ਭੂਚਾਲ ਆ ਚੁੱਕੇ ਹਨ। ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ (UNOCHA) ਦੇ ਅਨੁਸਾਰ ਅਫਗਾਨਿਸਤਾਨ ਨੂੰ ਅਕਸਰ  ਮੌਸਮੀ ਹੜ੍ਹਾਂ, ਜ਼ਮੀਨ ਖਿਸਕਣ, ਭੂਚਾਲਾਂ ਅੇਤ ਕੁਦਰਤੀ ਆਫ਼ਤਾਂ ਦਾ ਸਾਹਮਣਾ ਪੈਂਦਾ ਹੈ।ਇਹ ਭੂਚਾਲ ਅਫਗਾਨਿਸਤਾਨ ਵਿਚ ਆਰਥਿਕ ਪੱਖੋ ਕਮਜੋਰ ਭਾਈਚਾਰਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਇਥੇ ਵਿਚ ਜ਼ੋਰਦਾਰ ਭੂਚਾਲਾਂ ਦਾ ਇਤਿਹਾਸ ਰਿਹਾ ਹੈ, ਹਿੰਦੂ ਕੁਸ਼ ਪਰਬਤ ਲੜੀ ਭੂ-ਵਿਗਿਆਨਕ ਤੌਰ ’ਤੇ ਸਰਗਰਮ ਖੇਤਰ ਹੈ ਜਿੱਥੇ ਰੈੱਡ ਕਰਾਸ ਦੇ ਅਨੁਸਾਰ ਹਰ ਸਾਲ ਭੂਚਾਲ ਆਉਂਦੇ ਹਨ। ਏਐੱਨਆਈ

Advertisement
×