ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Earthquake: ਚੀਨ ਦੇ ਸ਼ਿਨਜਿਆਂਗ ਖੇਤਰ ’ਚ 6.0 ਸ਼ਿੱਦਤ ਦਾ ਭੂਚਾਲ

ਚੀਨ ਦੇ ਉੱਤਰ-ਪੱਛਮੀ ਖੇਤਰ ਸ਼ਿਨਜਿਆਂਗ ਵਿੱਚ, ਜੋ ਕਿ ਕਿਰਗਿਸਤਾਨ ਨਾਲ ਸਰਹੱਦ ਸਾਂਝੀ ਕਰਦਾ ਹੈ, 6.0 ਸ਼ਿੱਦਤ ਦਾ ਇੱਕ ਭੂਚਾਲ ਦਰਜ ਕੀਤਾ ਗਿਆ ਹੈ। ਚਾਈਨਾ ਅਰਥਕੁਏਕ ਨੈੱਟਵਰਕਸ ਸੈਂਟਰ (CENC) ਅਨੁਸਾਰ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 3:44 ਵਜੇ (0744 GMT) ਕਿਰਗਿਸਤਾਨ-ਸ਼ਿਨਜਿਆਂਗ ਸਰਹੱਦ...
Earthquake ਸੰਕੇਤਕ ਤਸਵੀਰ।
Advertisement

ਚੀਨ ਦੇ ਉੱਤਰ-ਪੱਛਮੀ ਖੇਤਰ ਸ਼ਿਨਜਿਆਂਗ ਵਿੱਚ, ਜੋ ਕਿ ਕਿਰਗਿਸਤਾਨ ਨਾਲ ਸਰਹੱਦ ਸਾਂਝੀ ਕਰਦਾ ਹੈ, 6.0 ਸ਼ਿੱਦਤ ਦਾ ਇੱਕ ਭੂਚਾਲ ਦਰਜ ਕੀਤਾ ਗਿਆ ਹੈ। ਚਾਈਨਾ ਅਰਥਕੁਏਕ ਨੈੱਟਵਰਕਸ ਸੈਂਟਰ (CENC) ਅਨੁਸਾਰ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 3:44 ਵਜੇ (0744 GMT) ਕਿਰਗਿਸਤਾਨ-ਸ਼ਿਨਜਿਆਂਗ ਸਰਹੱਦ ਦੇ ਨੇੜੇ ਅਕੀ ਕਾਉਂਟੀ ਕੋਲ ਆਇਆ, ਜਿਸਦਾ ਕੇਂਦਰ (epicentre) 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ 'ਤੇ ਸੀ।

ਸਰਕਾਰੀ ਮੀਡੀਆ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸ਼ਾਮ 4:34 ਵਜੇ ਤੱਕ ਸਥਾਨਕ ਅਧਿਕਾਰੀਆਂ ਨੂੰ ਕਿਸੇ ਵੀ ਜਾਨੀ ਨੁਕਸਾਨ ਜਾਂ ਇਮਾਰਤਾਂ ਦੇ ਢਹਿ ਜਾਣ ਦੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਇਸ ਤੋਂ ਇਲਾਵਾ ਕਾਉਂਟੀ ਵਿੱਚ ਆਵਾਜਾਈ, ਬਿਜਲੀ ਅਤੇ ਦੂਰਸੰਚਾਰ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਹਨ।

Advertisement

Advertisement
Show comments