ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Donald Trump ਟਰੰਪ ਵੱਲੋਂ ਅੰਗਰੇਜ਼ੀ ਨੂੰ ਅਮਰੀਕਾ ਦੀ ਅਧਿਕਾਰਤ ਭਾਸ਼ਾ ਬਣਾਉਣ ਵਾਲੇ ਹੁਕਮ ’ਤੇ ਦਸਤਖ਼ਤ

Trump signs order designating English as the official language of the US
Advertisement
ਵਾਸ਼ਿੰਗਟਨ, 2 ਮਾਰਚਰਾਸ਼ਟਰਪਤੀ ਡੋਨਲਡ ਟਰੰਪ ਨੇ ਅੰਗਰੇਜ਼ੀ ਨੂੰ ਅਮਰੀਕਾ ਦੀ ਅਧਿਕਾਰਤ ਭਾਸ਼ਾ ਬਣਾਉਣ ਸਬੰਧੀ ਸਰਕਾਰੀ ਹੁਕਮਾਂ ’ਤੇ ਸਹੀ ਪਾ ਦਿੱਤੀ ਹੈ।

ਇਹ ਹੁਕਮ ਸੰਘੀ ਵਿੱਤੀ ਇਮਦਾਦ ਹਾਸਲ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਤੇ ਸੰਗਠਨਾਂ ਨੂੰ ਇਸ ਗੱਲ ਦੀ ਚੋਣ ਕਰਨ ਦੀ ਪ੍ਰਵਾਨਗੀ ਦਿੰਦਾ ਹੈ ਕਿ ਉਹ ਅੰਗਰੇਜ਼ੀ ਤੋਂ ਇਲਾਵਾ ਹੋਰ ਕਿਸੇ ਵੀ ਭਾਸ਼ਾ ਵਿਚ ਦਸਤਾਵੇਜ਼ ਤੇ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਨਹੀਂ।

Advertisement

ਇਹ ਕਾਨੂੰਨ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਉਸ ਹੁਕਮ ਨੂੰ ਖਾਰਜ ਕਰਦਾ ਹੈ ਜਿਸ ਤਹਿਤ ਸਰਕਾਰ ਤੇ ਸੰਘੀ ਵਿੱਤੀ ਇਮਦਾਦ ਹਾਸਲ ਕਰਨ ਵਾਲੇ ਸੰਗਠਨਾਂ ਲਈ ਗੈਰ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਸਹਾਇਤਾ ਪ੍ਰਦਾਰ ਕਰਲਾ ਲਾਜ਼ਮੀ ਸੀ।

ਟਰੰਪ ਵੱਲੋਂ ਸ਼ਨਿੱਚਰਵਾਰ ਨੂੰ ਦਸਤਖਤ ਕੀਤੇ ਗਏ ਹੁਕਮ ਅਨੁਸਾਰ, ‘‘ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਵਜੋਂ ਸਥਾਪਤ ਕਰਨ ਨਾਲ ਨਾ ਸਿਰਫ਼ ਸੰਚਾਰ ਨੂੰ ਸੁਚਾਰੂ ਬਣਾਇਆ ਜਾਵੇਗਾ ਸਗੋਂ ਸਾਂਝੇ ਰਾਸ਼ਟਰੀ ਮੁੱਲਾਂ ਨੂੰ ਵੀ ਮਜ਼ਬੂਤੀ ਮਿਲੇਗੀ ਅਤੇ ਇੱਕ ਵਧੇਰੇ ਇਕਸੁਰ ਅਤੇ ਕੁਸ਼ਲ ਸਮਾਜ ਦੀ ਸਿਰਜਣਾ ਹੋਵੇਗੀ।’’

ਕਾਰਜਕਾਰੀ ਹੁਕਮ ਵਿੱਚ ਕਿਹਾ ਗਿਆ ਹੈ, ‘‘ਨਵੇਂ ਅਮਰੀਕੀਆਂ ਦਾ ਸਵਾਗਤ ਕਰਦੇ ਹੋਏ, ਸਾਡੀ ਰਾਸ਼ਟਰੀ ਭਾਸ਼ਾ ਸਿੱਖਣ ਅਤੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਅਮਰੀਕਾ ਨੂੰ ਇੱਕ ਸਾਂਝਾ ਘਰ ਬਣਾਏਗੀ ਅਤੇ ਨਵੇਂ ਨਾਗਰਿਕਾਂ ਨੂੰ ਅਮਰੀਕੀ ਸੁਪਨੇ ਨੂੰ ਪ੍ਰਾਪਤ ਕਰਨ ਲਈ ਸ਼ਕਤੀ ਪ੍ਰਦਾਨ ਕਰੇਗੀ।’’-ਪੀਟੀਆਈ

 

Advertisement
Tags :
Donald Trump