Donald Trump ਨੇ ਭਾਰਤ-ਪਾਕਿ ਜੰਗ ਰੁਕਵਾਉਣ ਦਾ ਦਾਅਵਾ ਮੁੜ ਦੁਹਰਾਇਆ
Trump repeats claim he settled wars, including between India and Pakistan, with trade
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ US President Donald Trump ਨੇ ਅੱਜ ਇੱਕ ਵਾਰ ਫਿਰ ਦੁਨੀਆ ਭਰ ’ਚ ਜੰਗਾਂ ਰੋਕਣ ਦਾ ਸਿਹਰਾ ਲਿਆ ਜਿਨ੍ਹਾਂ ’ਚ ਪਿੱਛੇ ਜਿਹੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਇਆ ਜੰਗੀ ਟਕਰਾਅ ਵੀ ਸ਼ਾਮਲ ਹੈ।
ਟਰੰਪ ਨੇ 10 ਮਈ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਾਸ਼ਿੰਗਟਨ ਦੀ ਵਿਚੋਲਗੀ ਵਿੱਚ ਹੋਈ ਗੱਲਬਾਤ ਮਗਰੋਂ ‘‘ਪੂਰੀ ਤਰ੍ਹਾਂ ਅਤੇ ਤੁਰੰਤ’’ ਜੰਗਬੰਦੀ ਲਈ ਸਹਿਮਤ ਹੋ ਗਏ ਹਨ, ਤੋਂ ਲੈ ਕੇ ਹੁਣ ਤੱਕ ਕਈ ਆਪਣਾ ਇਹ ਦਾਅਵਾ ਦੁਹਰਾਇਆ ਹੈ।
ਡੋਨਲਡ ਟਰੰਪ ਨੇ ਸੱਜਰਾ ਦਾਅਵਾ White House Press Secretary Karoline Leavitt ਵੱਲੋਂ ਇਹ ਆਖੇ ਜਾਣ ਕਿ ਟਰੰਪ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਵਿਵਾਦ ਸਮੇਤ ਦੁਨੀਆ ਭਰ ਵਿੱਚ ਕਈ ਟਕਰਾਵਾਂ ਨੂੰ ਖਤਮ ਕਰਨ ਲਈ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ, ਤੋਂ ਬਾਅਦ ਦੁਹਰਾਇਆ ਹੈ।
ਰੇਡੀਓ ਮੇਜ਼ਬਾਨ ਤੇ ਲੇਖਕ ਸੀਟੀ ਗੌਡ ਨਾਲ ਇੰਟਰਵਿਊ ਤੋਂ ਇੱਕ ਦਿਨ ਬਾਅਦ ਟਰੰਪ ਨੇ ਅੱਜ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਕਈ ਜੰਗਾਂ ਰੁਕਵਾਈਆਂ। ਉਨ੍ਹਾਂ ਕਿਹਾ, ‘‘ਪਿਛਲੇ ਕੁਝ ਸਮੇਂ ’ਚ ਜੋ ਕੁਝ ਹੋਇਆ ਹੈ, ਉਸ ’ਤੇ ਨਜ਼ਰ ਮਾਰੋ। ਅਸੀਂ ਕਈ ਜੰਗਾਂ ਰੁਕਵਾਈਆਂ। ਉਨ੍ਹਾਂ ’ਚ ਇੱਕ ਜੰਗ ਭਾਰਤ-ਪਾਕਿਸਤਾਨ ਦਰਮਿਆਨ ਸੀ।’’ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ Thailand and Cambodia ਤੋਂ ਇਲਾਵਾ Congo and Rwanda ਵਿਚਾਲੇ ਵੀ ਵਿਵਾਦ ਹੱਲ ਕਰਵਾਇਆ ਹੈ।
ਡੋਨਲਡ ਟਰੰਪ ਨੇ ਐਤਵਾਰ ਨੂੰ ਸ਼ੋਸ਼ਲ ਮੀਡੀਆ ਪਲੈਟਫਾਰਮ ਟਰੁੱਥ ’ਤੇ ਇੱਕ ਪੋਸਟ ਵਿੱਚ radio host and author Charlamagne Tha God ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਸ (God) ਨੂੰ ਉਸ ਜਾਂ ਉਸ ਨੇ ਕੀ ਕੀਤਾ ਹੈ ਬਾਰੇ ਕੁਝ ਨਹੀਂ ਪਤਾ ਜਿਵੇਂ ਕਿ ਸਿਰਫ਼ 5 ਜੰਗਾਂ ਖਤਮ ਕਰਨਾ ਜਿਸ ਵਿੱਚ ਕਾਂਗੋ ਅਤੇ ਰਵਾਂਡਾ ਵਿਚਕਾਰ 31 ਸਾਲਾਂ ਦਾ ਖੂਨ-ਖਰਾਬਾ ਸ਼ਾਮਲ ਹੈ ਜਿੱਥੇ Seven Million ਲੋਕ ਮਾਰੇ ਗਏ ਅਤੇ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਸੀ।’’ ਟਰੰਪ ਨੇ ਇੱਕ ਦਿੱਨ ਪਹਿਲਾਂ ਹੀ Newsmax ’ਤੇ ਇੰਟਰਵਿਉੂ ’ਚ ਆਖਿਆ ਸੀ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਜੰਗਾਂ ਰੁਕਵਾਈਆਂ ਹਨ।

