ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿਲਜੀਤ ਦੋਸਾਂਝ ਦੀ ‘ਸਰਦਾਰ ਜੀ 3’ ਪਾਕਿਸਤਾਨ ਵਿਚ ਰਿਲੀਜ਼ ਲਈ ਤਿਆਰ

ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
Advertisement

ਕਰਾਚੀ, 26 ਜੂਨ

ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਵੱਖ ਵੱਖ ਸੈਂਸਰ ਬੋਰਡਾਂ ਨੇ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ ਹੈ। ਫ਼ਿਲਮ ਦੀ ਕਾਸਟਿੰਗ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਲੈ ਕੇ ਉੱਠੇ ਵਿਵਾਦ ਮਗਰੋਂ ‘ਸਰਦਾਰ ਜੀ 3’ ਨੂੰ ਭਾਰਤ ਵਿਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਗਿਆ ਸੀ। ਕਰਾਚੀ ਵਿਚ ਸਿਨੇਮਾਘਰਾਂ ਦੀ ਲੜੀ ਦੇ ਮਾਲਕ ਅਤੇ ਸਭ ਤੋਂ ਵੱਡੇ ਪ੍ਰਦਰਸ਼ਕਾਂ ਵਿੱਚੋਂ ਇੱਕ ਨਦੀਮ ਮੰਡਵੀਵਾਲਾ ਨੇ ਇਸ ਸ਼ੁੱਕਰਵਾਰ ਨੂੰ ਫਿਲਮ ਦੀ ਰਿਲੀਜ਼ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ‘‘ਪਾਕਿਸਤਾਨ ਵਿੱਚ ਭਾਵੇਂ ਭਾਰਤੀ ਫਿਲਮਾਂ ਦੀ ਸਕਰੀਨਿੰਗ ’ਤੇ ਪਾਬੰਦੀ ਹੈ, ਪਰ ਸੈਂਸਰ ਬੋਰਡ ਨੇ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਨਿਰਮਾਤਾਵਾਂ ਵਿੱਚੋਂ ਇੱਕ ਪਾਕਿਸਤਾਨੀ ਸ਼ਾਮਲ ਹੈ, ਜਿਸ ਦਾ ਨਾਮ ਜ਼ੈਨ ਵਲੀ ਹੈ।’’

Advertisement

ਫ਼ਿਲਮ ਡਿਸਟ੍ਰੀਬਿਊਟਰ ਸਲੀਮ ਸ਼ਹਿਜ਼ਾਦ ਨੇ ਕਿਹਾ, ‘‘ਫਿਲਮ ਦੀ ਸਕਰੀਨਿੰਗ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਕਿਉਂਕਿ ਇਹ ਇੱਕ ਪੰਜਾਬੀ ਅੰਤਰਰਾਸ਼ਟਰੀ ਫਿਲਮ ਹੈ ਅਤੇ ਇਸ ਨੂੰ ਭਾਰਤੀ ਫਿਲਮ ਦਾ ਦਰਜਾ ਨਹੀਂ ਦਿੱਤਾ ਗਿਆ ਹੈ।’’ ਵਲੀ ਨੇ ਕਿਹਾ ਕਿ ਤਿੰਨ ਪਾਕਿਸਤਾਨੀ ਸੈਂਸਰ ਬੋਰਡਾਂ - ਸਿੰਧ, ਪੰਜਾਬ ਅਤੇ ਸੰਘੀ ਰਾਜਧਾਨੀ - ਨੇ ਪਾਕਿਸਤਾਨੀ ਸਿਨੇਮਾਘਰਾਂ ਵਿੱਚ ਫਿਲਮ ਦੀ ਸਕਰੀਨਿੰਗ ਲਈ ਹਰੀ ਝੰਡੀ ਦੇ ਦਿੱਤੀ ਹੈ। ਹਾਨੀਆ ਨੇ ਆਪਣੇ ਸੋਸ਼ਲ ਮੀਡੀਆ ਪੰਨਿਆਂ ’ਤੇ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ।

ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਵਿੱਚ ਪਾਕਿਸਤਾਨੀ ਫਿਲਮਾਂ, ਕਲਾਕਾਰਾਂ ਅਤੇ ਅਦਾਕਾਰਾਂ ’ਤੇ ਲਾਈ ਪਾਬੰਦੀ ਕਾਰਨ ਭਾਰਤ ਵਿੱਚ ਫਿਲਮ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਮ ਦੀਆਂ ਮੁੱਖ ਨਿਰਮਾਣ ਕੰਪਨੀਆਂ ਵ੍ਹਾਈਟ ਹਿੱਲ ਸਟੂਡੀਓਜ਼ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਨੇ ਅਜੇ ਤੱਕ ਆਪਣੇ ਅਧਿਕਾਰਤ ਪਲੈਟਫਾਰਮਾਂ ’ਤੇ ‘ਸਰਦਾਰ ਜੀ 3’ ਦੀ ਪਾਕਿਸਤਾਨ ਵਿਚ ਰਿਲੀਜ਼ ਲਈ ਕੋਈ ਐਲਾਨ ਨਹੀਂ ਕੀਤਾ ਹੈ। ਮਾਂਡਵੀਵਾਲਾ ਨੇ ਕਿਹਾ ਕਿ ਫਿਲਮ ਨੂੰ ਪਾਕਿਸਤਾਨ ਵਿੱਚ ਸਿਨੇਮਾ ਉਦਯੋਗ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਜੋ ਕਿ ਸਾਲਾਂ ਤੋਂ ਭਾਰਤੀ ਫਿਲਮਾਂ ’ਤੇ ਪਾਬੰਦੀ ਤੋਂ ਬਾਅਦ ਹਾਲੀਵੁੱਡ ਰਿਲੀਜ਼ ’ਤੇ ਬਹੁਤ ਜ਼ਿਆਦਾ ਟੇਕ ਰੱਖ ਰਿਹਾ ਹੈ। -ਪੀਟੀਆਈ

Advertisement
Tags :
Diljit DosanjhSardaar ji 3