ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭ੍ਰਿਸ਼ਟਾਚਾਰ ਕੇਸਾਂ ’ਚ 21 ਸਾਲ ਦੀ ਸਜ਼ਾ

ਬੰਗਲਾਦੇਸ਼ੀ ਕੋਰਟ ਨੇ ਮੁਲਕ ਦੀ ਗੱਂਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਤਿੰਨ ਕੇਸਾਂ ਵਿਚ 21 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਬੀਐਸਐਸ ਨਿਊਜ਼ ਏਜੰਸੀ ਨੇ ਕਿਹਾ ਕਿ ਇਹ ਤਿੰਨੇ ਮਾਮਲੇ ਪੂਰਬਚੋਲ ਵਿੱਚ ਰਾਜੁਕ ਨਿਊ ਟਾਊਨ...
Advertisement

ਬੰਗਲਾਦੇਸ਼ੀ ਕੋਰਟ ਨੇ ਮੁਲਕ ਦੀ ਗੱਂਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਤਿੰਨ ਕੇਸਾਂ ਵਿਚ 21 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਬੀਐਸਐਸ ਨਿਊਜ਼ ਏਜੰਸੀ ਨੇ ਕਿਹਾ ਕਿ ਇਹ ਤਿੰਨੇ ਮਾਮਲੇ ਪੂਰਬਚੋਲ ਵਿੱਚ ਰਾਜੁਕ ਨਿਊ ਟਾਊਨ ਪ੍ਰੋਜੈਕਟ ਵਿੱਚ ਪਲਾਟ ਅਲਾਟ ਕਰਨ ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਦਰਜ ਕੀਤੇ ਗਏ ਸਨ।

ਜੱਜ ਨੇ ਦੋਸ਼ੀ ਦੀ ਗੈਰਹਾਜ਼ਰੀ ਵਿੱਚ ਫੈਸਲਾ ਸੁਣਾਇਆ ਕਿਉਂਕਿ ਸ਼ੇਖ ਹਸੀਨਾ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਹ ਪੂਰਾ ਮੁਕੱਦਮਾ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਚਲਾਇਆ ਗਿਆ ਹੈ। ਹਸੀਨਾ ਨੂੰ ਹਰੇਕ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ, ‘‘ਇਹ ਪਲਾਟ ਸ਼ੇਖ ਹਸੀਨਾ ਨੂੰ ਬਿਨਾਂ ਕਿਸੇ ਅਰਜ਼ੀ ਦੇ ਅਤੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਵੱਧ ਅਲਾਟ ਕੀਤਾ ਗਿਆ ਸੀ।’’

Advertisement

Advertisement
Tags :
Bangladesh courtcorruption casesousted PM HasinaSheikh Hasinaਗੱਦੀਓ ਲਾਹੀ ਪ੍ਰਧਾਨ ਮੰਤਰੀਢਾਕਾਬੰਗਲਾਦੇਸ਼ਭ੍ਰਿਸ਼ਟਾਚਾਰ ਕੇਸ
Show comments