ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Deportees row ਅਮਰੀਕਾ ਤੋਂ ਡਿਪੋਰਟ 300 ਵਿਅਕਤੀ ਪਨਾਮਾ ਦੇ ਹੋਟਲ ’ਚ ਨਜ਼ਰਬੰਦ, ‘Help’ ਲਿਖ ਕੇ ਮਦਦ ਦੀ ਗੁਹਾਰ ਲਗਾਈ

ਬਹੁਤੇ ਡਿਪੋਰਟੀਜ਼ ਭਾਰਤ, ਇਰਾਨ, ਪਾਕਿਸਤਾਨ, ਅਫ਼ਗਾਨਿਸਤਾਨ ਤੇ ਚੀਨ ਆਦਿ ਮੁਲਕਾਂ ਨਾਲ ਸਬੰਧਤ
ਪਨਾਮਾ ਦੇ ਹੋਟਲ ਵਿਚ ਨਜ਼ਰਬੰਦ ਕੀਤੇ ਗੈਰਕਾਨੂੰਨੀ ਪਰਵਾਸੀ। Photo courtesy: @federicorios/X
Advertisement

ਪਨਾਮਾ ਸ਼ਹਿਰ, 19 ਫਰਵਰੀ

ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਤਿੰਨ ਸੌ ਦੇ ਕਰੀਬ ਲੋਕਾਂ ਨੂੰ ਪਨਾਮਾ ਦੇ ਇਕ ਹੋਟਲ ਵਿਚ ਨਜ਼ਰਬੰਦ ਕੀਤਾ ਗਿਆ ਹੈ। ਇਹ ਗ਼ੈਰਕਾਨੂੰਨੀ ਪਰਵਾਸੀ ਕੌਮਾਂਤਰੀ ਅਥਾਰਿਟੀਜ਼ ਵੱਲੋਂ ਉਨ੍ਹਾਂ ਨੂੰ ਆਪੋ ਆਪਣੇ ਮੁਲਕ ਵਾਪਸ ਭੇਜਣ ਦੀ ਉਡੀਕ ਕਰ ਰਹੇ ਹਨ।

Advertisement

ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਵਿਚੋਂ ਬਹੁਤੇ ਇਰਾਨ, ਭਾਰਤ, ਨੇਪਾਲ, ਸ੍ਰੀ ਲੰਕਾ, ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਤੇ ਹੋਰਨਾਂ ਏਸ਼ਿਆਈ ਮੁਲਕਾਂ ਨਾਲ ਸਬੰਧਤ ਹਨ। ਅਥਾਰਿਟੀਜ਼ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ 40 ਫੀਸਦ ਤੋਂ ਵੱਧ ਪਰਵਾਸੀ ਸਵੈ-ਇੱਛਾ ਨਾਲ ਆਪੋ-ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਹੋਟਲ ਵਿਚ ਨਜ਼ਰਬੰਦ ਇਨ੍ਹਾਂ ਡਿਪੋਰਟੀਜ਼ ਨੇ ਖਿੜਕੀਆਂ ਰਾਹੀਂ ‘Help’ ਦੇ ਸੁਨੇਹੇ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ।

ਅਮਰੀਕਾ ਨੂੰ ਇਨ੍ਹਾਂ ਵਿੱਚੋਂ ਕੁਝ ਨੂੰ ਸਿੱਧੇ ਉਨ੍ਹਾਂ ਦੇ ਮੁਲਕ ਡਿਪੋਰਟ ਕਰਨ ਵਿਚ ਮੁਸ਼ਕਲ ਆ ਰਹੀ ਹੈ, ਲਿਹਾਜ਼ਾ ਪਨਾਮਾ ਨੂੰ ਰਸਤੇ ਵਿਚ ਠਹਿਰ (Stopover) ਵਜੋਂ ਵਰਤਿਆ ਜਾ ਰਿਹਾ ਹੈ। ਡਿਪੋਰਟੀਜ਼ ਦੇ ਤੀਜੇ ਬੈਚ ਵਾਲੀ ਉਡਾਣ ਬੁੱਧਵਾਰ ਨੂੰ ਕੋਸਟਾ ਰੀਕਾ ਵਿਚ ਲੈਂਡ ਕਰ ਸਕਦੀ ਹੈ।

ਪਨਾਮਾ ਦੇ ਸੁਰੱਖਿਆ ਮੰਤਰੀ Frank Abrego ਨੇ ਮੰਗਲਵਾਰ ਨੂੰ ਕਿਹਾ ਕਿ ਪਨਾਮਾ ਅਤੇ ਅਮਰੀਕਾ ਦਰਮਿਆਨ ਪਰਵਾਸ ਸਮਝੌਤੇ ਤਹਿਤ ਪਰਵਾਸੀਆਂ ਨੂੰ ਡਾਕਟਰੀ ਸਹਾਇਤਾ ਅਤੇ ਭੋਜਨ ਮਿਲ ਰਿਹਾ ਹੈ। Abrego ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੋਟਲ ਵਿਚ ਗੈਰਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਹੈ। ਉਂਝ ਇਹ ਵਿਦੇਸ਼ੀ ਨਾਗਰਿਕ ਆਪਣੇ ਕਮਰਿਆਂ ਵਿਚੋਂ ਬਾਹਰ ਨਹੀਂ ਆ ਸਕਦੇ। ਹੋਟਲ ਦੇ ਬਾਹਰ ਪੁਲੀਸ ਦਾ ਪਹਿਰਾ ਹੈ।

ਪਨਾਮਾ ਸਰਕਾਰ ਹੁਣ ਡਿਪੋਰਟੀਆਂ ਲਈ ਇੱਕ ‘ਪੁਲ’ ਜਾਂ Transit ਦੇਸ਼ ਵਜੋਂ ਕੰਮ ਕਰਨ ਲਈ ਸਹਿਮਤ ਹੋ ਗਈ ਹੈ, ਜਦੋਂ ਕਿ ਅਮਰੀਕਾ ਕਾਰਵਾਈ ਦੇ ਸਾਰੇ ਖਰਚੇ ਸਹਿਣ ਕਰੇਗਾ। ਇਸ ਸਮਝੌਤੇ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰੀ Marco Rubio ਦੀ ਫੇਰੀ ਮਗਰੋਂ ਕੀਤਾ ਗਿਆ ਸੀ। ਪਨਾਮਾ ਦੇ ਰਾਸ਼ਟਰਪਤੀ Jose Raul Mulino ਨੇ ਪਿਛਲੇ ਵੀਰਵਾਰ ਨੂੰ ਡਿਪੋਰਟੀਜ਼ ਦੀਆਂ ਪਹਿਲੀਆਂ ਉਡਾਣਾਂ ਦੇ ਆਉਣ ਦਾ ਐਲਾਨ ਕੀਤਾ ਸੀ।

Abrego ਨੇ ਕਿਹਾ ਕਿ 299 ਡਿਪੋਰਟੀਜ਼ ਵਿੱਚੋਂ 171 ਕੌਮਾਂਤਰੀ ਅੰਤਰਰਾਸ਼ਟਰੀ ਪਰਵਾਸ ਸੰਗਠਨ International Organisation for Migration ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ UN Refugee Agency ਦੀ ਮਦਦ ਨਾਲ ਸਵੈ-ਇੱਛਾ ਨਾਲ ਆਪੋ-ਆਪਣੇ ਦੇਸ਼ਾਂ ਵਿੱਚ ਵਾਪਸ ਜਾਣ ਲਈ ਸਹਿਮਤ ਹੋਏ ਹਨ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਕਿਸੇ ਤੀਜੇ ਮੁਲਕ ਵਿਚ ਉਨ੍ਹਾਂ ਲਈ ਇੱਕ Destination ਲੱਭਣ ਦੀ ਕੋਸ਼ਿਸ਼ ਵਿੱਚ ਬਾਕੀ 128 ਪਰਵਾਸੀਆਂ ਨਾਲ ਗੱਲ ਕਰ ਰਹੀਆਂ ਹਨ। Abrego ਨੇ ਕਿਹਾ ਕਿ ਡਿਪੋਰਟ ਕੀਤਾ ਗਿਆ ਆਇਰਿਸ਼ ਨਾਗਰਿਕ ਪਹਿਲਾਂ ਹੀ ਆਪਣੇ ਦੇਸ਼ ਵਾਪਸ ਆ ਚੁੱਕਾ ਹੈ।

Abrego ਨੇ ਕਿਹਾ ਕਿ ਜਿਹੜੇ ਲੋਕ ਆਪਣੇ ਦੇਸ਼ਾਂ ਵਿੱਚ ਵਾਪਸ ਜਾਣ ਲਈ ਸਹਿਮਤ ਨਹੀਂ ਹਨ, ਉਨ੍ਹਾਂ ਨੂੰ ਅਸਥਾਈ ਤੌਰ ’ਤੇ ਦੂਰ-ਦੁਰਾਡੇ Darien province ਵਿੱਚ ਰੱਖਿਆ ਜਾਵੇਗਾ ਜਿੱਥੋਂ ਲੱਖਾਂ ਪਰਵਾਸੀ ਹਾਲ ਹੀ ਦੇ ਸਾਲਾਂ ਵਿੱਚ ਉੱਤਰ ਵੱਲ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋਏ ਹਨ। -ਏਪੀ

Advertisement