ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਲਮਾਨ ਖਾਨ ਤੋਂ ਮੰਗੀ 5 ਕਰੋੜ ਦੀ ਫਿਰੌਤੀ, ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ

Salman Khan gets Rs 5 cr extortion-cum-death threat from mafia gang
Advertisement

ਮੁੰਬਈ, 18 ਅਕਤੂਬਰ

Salman Khan gets threat : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੂੰ ਪੰਜ ਕਰੋੜ ਰੁਪਏ ਦੀ ਫਿਰੌਤੀ ਅਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਬਰੀ ਵਸੂਲੀ ਦੀ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਨੂੰ ਪ੍ਰਾਪਤ ਹੋਈ, ਜਿਸ ਵਿੱਚ ਕਥਿਤ ਤੌਰ ’ਤੇ ਪੰਜ ਕਰੋੜ ਰੁਪਏ ਦੇ ਭੁਗਤਾਨ ਦੇ ਬਦਲੇ ਵਿੱਚ ਸਲਮਾਨ ਖਾਨ ਅਤੇ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਵਿਚਕਾਰ ਚੱਲ ਰਹੇ ਝਗੜੇ ਨੂੰ ਸੁਲਝਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।

Advertisement

ਵ੍ਹਾਟਸਐਪ ’ਤੇ ਪ੍ਰਾਪਤ ਕੀਤੇ ਗਏ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਜੇ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦਾ ਹੈ ਅਤੇ ਬਿਸ਼ਨੋਈ ਨਾਲ ਦੁਸ਼ਮਣੀ ਖਤਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਪੰਜ ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਨੂੰ ਹਲਕੇ ’ਚ ਨਾ ਲਓ, ਨਹੀਂ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕ ਤੋਂ ਵੀ ਮਾੜੀ ਹੋ ਜਾਵੇਗੀ। ਉਧਰ ਇਸ ਸੰਦੇਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੰਬਈ ਪੁਲਿਸ ਨੇ ਭੇਜਣ ਵਾਲੇ ਦੇ ਪਿਛੋਕੜ, ਜਬਰਨ ਵਸੂਲੀ, ਜਾਨ ਦੀਆਂ ਧਮਕੀਆਂ ਦੇ ਪਿੱਛੇ ਉਨ੍ਹਾਂ ਦੇ ਇਰਾਦੇ ਆਦਿ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਸਲਮਾਨ ਅਤੇ ਉਸਦੇ ਪਿਤਾ ਨੂੰ ਬਿਸ਼ਨੋਈ ਗੈਂਗ ਦੀਆਂ ਧਮਕੀਆਂ, ਅਲਟੀਮੇਟਮ, ਜਬਰੀ ਵਸੂਲੀ ਦੀਆਂ ਮੰਗਾਂ, ਇੱਥੋਂ ਤੱਕ ਕਿ ਬਾਂਦਰਾ ਵੈਸਟ ਵਿੱਚ ਗਲੈਕਸੀ ਅਪਾਰਟਮੈਂਟਸ ਵਿੱਚ ਉਨ੍ਹਾਂ ਦੇ ਘਰ ’ਤੇ ਗੋਲੀਬਾਰੀ ਕਰਨ ਅਤੇ ਉਸਦੇ ਨਜ਼ਦੀਕੀ ਦੋਸਤ ਸਿੱਦੀਕੀ ਨੂੰ ਗੋਲੀ ਮਾਰਨ ਦੀ ਚੇਤਾਵਨੀ ਵੀ ਮਿਲੀ ਸੀ।

ਧਮਕੀਆਂ ਦੀ ਲੜੀ ਤੋਂ ਬਾਅਦ ਮੁੰਬਈ ਪੁਲੀਸ ਨੇ ਖਾਨ ਦੇ ਘਰ, ਗੋਰੇਗਾਂਵ ਫਿਲਮ ਸਿਟੀ ਅਤੇ ਹੋਰ ਸਟੂਡੀਓਜ਼ ਵਿੱਚ ਉਸਦੀ ਸ਼ੂਟਿੰਗ, ਦਫ਼ਤਰ, ਪਰਿਵਾਰ, ਪਨਵੇਲ (ਰਾਏਗੜ) ਵਿੱਚ ਅਰਪਿਤਾ ਫਾਰਮਸ ਅਤੇ ਅਭਿਨੇਤਾ ਦੇ ਰਸਤੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਆਈਏਐੱਨਐੱਸ

Advertisement