DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Delhi’s ‘Lady Don’ Zoya Khan: ਪੁਲੀਸ ਵੱਲੋਂ ਦਿੱਲੀ ਦੀ 'ਲੇਡੀ ਡੌਨ' ਕਾਬੂ, ਹਾਸ਼ਿਮ ਬਾਬਾ ਦੀ ਤੀਸਰੀ ਪਤਨੀ ਜ਼ੋਇਆ ਖਾਨ ਦੇ ਮਹਿੰਗੇ ਸ਼ੌਕ

ਇਕ ਕਰੋੜ ਦੇ ਕੌਮਾਂਤਰੀ ਮੁੱਲ ਵਾਲੀ 225 ਗ੍ਰਾਮ ਹੇਰੋਇਨ ਸਮੇਤ ਕਾਬੂ
  • fb
  • twitter
  • whatsapp
  • whatsapp
featured-img featured-img
ਜ਼ੋਇਆ ਖਾਨ
Advertisement

ਚੰਡੀਗੜ੍ਹ/ਨਵੀਂ ਦਿੱਲੀ, 21 ਫ਼ਰਵਰੀ

ਦਿੱਲੀ ਦੀ ਨਾਮੀ 'ਲੇਡੀ ਡੌਨ' ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਹਾਸ਼ਿਮ ਬਾਬਾ ਦੀ ਪਤਨੀ ਜ਼ੋਇਆ ਖਾਨ ਨੂੰ ਪੁਲੀਸ ਨੇ ਅਖੀਰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਉਸ ਨੂੰ 225 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੀਬ 1 ਕਰੋੜ ਰੁਪਏ ਹੈ। ਜ਼ੋਇਆ ਗੈਂਗਸਟਰ ਹਾਸ਼ਿਮ ਬਾਬਾ ਦੀ ਤੀਜੀ ਪਤਨੀ ਹੈ ਅਤੇ ਉਸ ਦੇ ਗਰੋਹ ਨੂੰ ਚਲਾਉਂਦੀ ਹੈ।

Advertisement

ਮੀਡੀਆ ਰਿਪੋਰਟਾਂ ਅਨੁਸਾਰ ਜ਼ੋਇਆ Page 3 ਪਾਰਟੀਆਂ ਵਿੱਚ ਜਾਣ ਅਤੇ ਮਹਿੰਗੇ ਕਪੜੇ ਪਾਉਣ ਦੀ ਸ਼ੌਕੀਨ ਹੈ। ਪੁਲੀਸ ਨੇ ਦੱਸਿਆ ਕਿ ਬਾਬਾ ਦੀ 33 ਸਾਲਾ ਪਤਨੀ ਜੋਯਾ ਨੂੰ 225 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ੋਇਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੈ, ਜਿਸ ਮਗਰੋਂ ਉਸ ਖ਼ਿਲਾਫ਼ ਹੋਰ ਸਬੂਤ ਜੁਟਾਏ ਗਏ। ਪੁਲੀਸ ਅਨੁਸਾਰ ਜ਼ੋਇਆ ਬੁੱਧਵਾਰ ਨੂੰ ਇੱਕ ਅਣਜਾਣ ਵਿਅਕਤੀ ਨੂੰ ਨਸ਼ੀਲੇ ਪਦਾਰਥ ਦੀ ਸਪਲਾਈ ਦੇਣ ਲਈ ਆਈ ਸੀ, ਜਿਸ ਦੌਰਾਨ ਉਸ ਨੂੰ ਕਾਬੂ ਕਰ ਲਿਆ। ਜ਼ੋਇਆ ਦਾ ਪਤੀ ਹਾਸ਼ਿਮ ਬਾਬਾ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿੱਚ ਇੱਕ ਜਿਮ ਮਾਲਕ ਦੀ ਹੱਤਿਆ ਵਿੱਚ ਕਥਿਤ ਭੂਮਿਕਾ ਲਈ ਪਿਛਲੇ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ।

ਪਤੀ ਦੇ ਸਾਮਰਾਜ ਨੂੰ ਚਲਾ ਰਹੀ ਸੀ ਜ਼ੋਇਆ

ਜ਼ੋਇਆ ਖ਼ਾਨ (33) ਲੰਮੇ ਸਮੇਂ ਤੋਂ ਪੁਲੀਸ ਦੇ ਨਿਸ਼ਾਨੇ ’ਤੇ ਸੀ, ਪਰ ਹਰ ਵਾਰ ਬਚ ਨਿਕਲਦੀ ਸੀ। ਉਹ ਜੇਲ੍ਹ ਵਿੱਚ ਬੰਦ ਆਪਣੇ ਪਤੀ ਹਾਸ਼ਿਮ ਬਾਬਾ ਦੇ ਅਪਰਾਧਿਕ ਸਾਮਰਾਜ ਨੂੰ ਚਲਾਉਂਦੀ ਸੀ, ਪਰ ਪ੍ਰਸ਼ਾਸਨ ਕੋਲ ਉਸ ਖ਼ਿਲਾਫ਼ ਕੋਈ ਪੱਕੇ ਸਬੂਤ ਨਹੀਂ ਸਨ।

ਹਾਸ਼ਿਮ ਬਾਬਾ ਦੇ ਖ਼ਿਲਾਫ਼ ਹੱਤਿਆ, ਫ਼ਿਰੌਤੀ, ਹਥਿਆਰ ਤਸਕਰੀ ਸਮੇਤ ਕਈ ਸੰਗੀਨ ਮਾਮਲੇ ਦਰਜ ਹਨ। ਪੁਲੀਸ ਅਨੁਸਾਰ ਬਾਬਾ ਨੇ ਜੇਲ੍ਹ ਤੋਂ ਹੀ ਕੋਡ ਭਾਸ਼ਾ ਵਿੱਚ ਜ਼ੋਇਆ ਨੂੰ ਗਰੋਹ ਚਲਾਉਣ ਦੀ ਟਰੇਨਿੰਗ ਦਿੱਤੀ ਸੀ। ਜ਼ੋਇਆ ਖ਼ੁਦ ਆਲੀਸ਼ਾਨ ਜ਼ਿੰਦਗੀ ਜਿਉਂਦੀ ਸੀ ਅਤੇ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਸੀ।

ਅਪਰਾਧੀ ਪਰਿਵਾਰ ਨਾਲ ਸਬੰਧ

ਜ਼ੋਇਆ ਦੇ ਪਰਿਵਾਰ ਦਾ ਅਪਰਾਧ ਨਾਲ ਡੂੰਘਾ ਸਬੰਧ ਰਿਹਾ ਹੈ। ਉਸ ਦੀ ਮਾਂ 2024 ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਹੋਈ ਸੀ, ਹਾਲਾਂਕਿ ਇਸ ਸਮੇਂ ਜ਼ਮਾਨਤ ’ਤੇ ਬਾਹਰ ਹੈ। ਜਦੋਂ ਕਿ ਉਸ ਦੇ ਪਿਤਾ ਦਾ ਡਰੱਗਜ਼ ਸਪਲਾਈ ਨੈੱਟਵਰਕ ਨਾਲ ਸਬੰਧ ਸੀ।

ਲਾਰੈਂਸ ਬਿਸ਼ਨੋਈ ਨਾਲ ਸਬੰਧ

ਜ਼ੋਇਆ ਦੇ ਪਤੀ ਹਾਸ਼ਿਮ ਬਾਬਾ ਦਾ ਨਾਮ ਨਾਦਿਰ ਸ਼ਾਹ ਹੱਤਿਆ ਕਾਂਡ ਵਿੱਚ ਵੀ ਸਾਹਮਣੇ ਆਇਆ ਸੀ। ਉਸ ਨੇ ਜੇਲ੍ਹ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧ ਬਣਾ ਲਏ ਸਨ। ਲਾਰੈਂਸ ਬਿਸ਼ਨੋਈ ਦਾ ਨਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਅਤੇ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਫ਼ਾਇਰਿੰਗ ਵਿਚ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਹਾਸ਼ਿਮ ਬਾਬਾ ਅਤੇ ਬਿਸ਼ਨੋਈ 2021 ਤੋਂ ਜੇਲ੍ਹ ਵਿੱਚੋਂ ਹੀ ਸੰਪਰਕ ਵਿੱਚ ਸਨ ਅਤੇ ਗੈਰਕਾਨੂੰਨੀ ਮੋਬਾਈਲ ਨੈੱਟਵਰਕ ਦੇ ਜ਼ਰੀਏ ਵੀਡੀਓ ਕਾਲ ਅਤੇ ਮੈਸੇਜਿੰਗ ਨਾਲ ਆਪਣੇ ਗੈਂਗ ਨੂੰ ਚਲਾ ਰਹੇ ਸਨ।

ਉੱਤਰ-ਪੂਰਬੀ ਦਿੱਲੀ ਦੀ ਗੈਂਗਵਾਰ ਵਿੱਚ ਵੱਡਾ ਨਾਮ

ਜ਼ੋਇਆ ਦਾ ਗੈਂਗ ਚੀਨੂ, ਹਾਸ਼ਿਮ ਬਾਬਾ ਅਤੇ ਨਾਸਿਰ ਪਹਿਲਵਾਨ ਗੈਂਗ ਨਾਲ ਮਿਲ ਕੇ ਉਤਰ-ਪੂਰਬੀ ਦਿੱਲੀ ਵਿੱਚ ਸਰਗਰਮ ਸੀ। ਇਹ ਗੈਂਗ ਪਹਿਲਾਂ ਡਰੱਗਜ਼ ਤਸਕਰੀ ਵਿੱਚ ਸ਼ਾਮਲ ਸੀ, ਪਰ 2007 ਤੋਂ ਬਾਅਦ ਖੂਨੀ ਗੈਂਗਵਾਰ ਵਿੱਚ ਵੀ ਸ਼ਾਮਲ ਹੋ ਗਏ। (ਪੀਟੀਆਈ ਇਨਪੁਟਸ)

Advertisement
×