Delhi Election Results: ਦਿੱਲੀ ਸਕੱਤਰੇਤ ਸੀਲ: ਫਾਈਲਾਂ, ਦਸਤਾਵੇਜ਼, ਹਾਰਡਡਿਸਕ ਨੂੰ ਬਾਹਰ ਲਿਜਾਣ ’ਤੇ ਰੋਕ
ਉਜਵਲ ਜਲਾਲੀ
ਨਵੀਂ ਦਿੱਲੀ, 8 ਫਰਵਰੀ
Delhi Election Results: ਜਿਵੇਂ ਕਿ ਚੋਣ ਰੁਝਾਨਾਂ ਨੇ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਵੱਲ ਵਧਣ ਦਾ ਸੰਕੇਤ ਦਿੱਤਾ ਹੈ, ਆਮ ਪ੍ਰਸ਼ਾਸਨ ਵਿਭਾਗ ਨੇ ਹੁਕਮ ਜਾਰੀ ਕੀਤਾ ਹੈ ਕਿ ਲੋੜੀਂਦੇ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਫਾਈਲ ਜਾਂ ਦਸਤਾਵੇਜ਼ ਦਿੱਲੀ ਸਕੱਤਰੇਤ ਕੰਪਲੈਕਸ ਦੇ ਬਾਹਰ ਨਹੀਂ ਲਿਜਾਏ ਜਾਣੇ ਚਾਹੀਦੇ।
ਇਕ ਅਧਿਕਾਰਤ ਹੁਕਮ ਵਿੱਚ ਕਿਹਾ ਗਿਆ ਹੈ, "ਰਿਕਾਰਡਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੋਈ ਵੀ ਫਾਈਲ/ਦਸਤਾਵੇਜ਼, ਕੰਪਿਊਟਰ ਹਾਰਡਵੇਅਰ ਆਦਿ ਨੂੰ ਜੀਏਡੀ ਦੀ ਇਜਾਜ਼ਤ ਤੋਂ ਬਿਨਾਂ ਦਿੱਲੀ ਸਕੱਤਰੇਤ ਕੰਪਲੈਕਸ ਦੇ ਬਾਹਰ ਨਹੀਂ ਲਿਜਾਇਆ ਜਾ ਸਕਦਾ।’’
ਹੁਕਮਾਂ ਦੇ ਅਨੁਸਾਰ, ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਦਿੱਲੀ ਸਕੱਤਰੇਤ ਵਿੱਚ ਸਥਿਤ ਵਿਭਾਗਾਂ/ਦਫ਼ਤਰਾਂ ਦੇ ਅਧੀਨ ਸਬੰਧਤ ਸ਼ਾਖਾ ਇੰਚਾਰਜਾਂ ਨੂੰ ਉਨ੍ਹਾਂ ਦੇ ਸੈਕਸ਼ਨ/ਸ਼ਾਖਾਵਾਂ ਅਧੀਨ ਰਿਕਾਰਡਾਂ, ਫਾਈਲਾਂ, ਦਸਤਾਵੇਜ਼ਾਂ, ਇਲੈਕਟ੍ਰਾਨਿਕ ਫਾਈਲਾਂ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣ।
ਇਹ ਹੁਕਮ ਸਕੱਤਰੇਤ ਦਫ਼ਤਰਾਂ ਅਤੇ ਮੰਤਰੀ ਪ੍ਰੀਸ਼ਦ ਦੇ ਕੈਂਪ ਦਫ਼ਤਰਾਂ 'ਤੇ ਵੀ ਲਾਗੂ ਹੋਵੇਗਾ ਅਤੇ ਦੋਵਾਂ ਦਫ਼ਤਰਾਂ ਦੇ ਇੰਚਾਰਜਾਂ ਨੂੰ ਵੀ ਇਸ ਹੁਕਮ ਦੀ ਪਾਲਣਾ ਲਈ ਨਿਰਦੇਸ਼ ਦਿੱਤੇ ਗਏ ਹਨ।