DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Delhi Budget 2025: ਭਾਜਪਾ ਵੱਲੋਂ 26 ਸਾਲਾਂ ਬਾਅਦ ਦਿੱਲੀ ਦਾ ਬਜਟ ਪੇਸ਼

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 25 ਮਾਰਚ Delhi Budget 2025: ਦਿੱਲੀ ਦੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਵਿੱਤੀ ਸਾਲ 2025-26 ਲਈ ਇਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜੋ ਪਿਛਲੇ ਸਾਲ ਨਾਲੋਂ 31.5 ਫੀਸਦੀ...
  • fb
  • twitter
  • whatsapp
  • whatsapp
featured-img featured-img
(PTI Photo)
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਮਾਰਚ

Advertisement

Delhi Budget 2025: ਦਿੱਲੀ ਦੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਵਿੱਤੀ ਸਾਲ 2025-26 ਲਈ ਇਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜੋ ਪਿਛਲੇ ਸਾਲ ਨਾਲੋਂ 31.5 ਫੀਸਦੀ ਵੱਧ ਹੈ। ਭਾਜਪਾ ਦੀ ਸਰਕਾਰ ਵੱਲੋਂ 26 ਸਾਲ ਮਗਰੋਂ ਦਿੱਲੀ ਦਾ ਬਜਟ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਬਜਟ ਹੈ ਜਿਸ ਵਿਚ ਸਰਕਾਰ ਨੇ ਪੂੰਜੀ ਖਰਚ ਨੂੰ ਦੁੱਗਣਾ ਕਰਕੇ 28,000 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਧੇ ਹੋਏ ਖਰਚ ਨੂੰ ਸੜਕਾਂ, ਸੀਵਰੇਜ਼ ਸਿਸਟਮ ਅਤੇ ਪਾਣੀ ਦੀ ਸਪਲਾਈ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚ ਕੀਤਾ ਜਾਵੇਗਾ। ਵਿਧਾਨ ਸਭਾ ਦੇ ਮੈਂਬਰ 27 ਮਾਰਚ ਨੂੰ ਪ੍ਰਸਤਾਵਿਤ ਬਜਟ ’ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਵੋਟਿੰਗ ਕਰਨਗੇ।

ਇਸ ਦੌਰਾਨ ਗੁਪਤਾ ਨੇ ਪਿਛਲੀ 'ਆਪ' ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ, “ਸਾਡੇ ਅਤੇ ਉਨ੍ਹਾਂ (ਆਪ) ਵਿੱਚ ਬਹੁਤ ਫਰਕ ਹੈ… ਤੁਸੀਂ (ਆਪ) ਵਾਅਦੇ ਕੀਤੇ, ਅਸੀਂ ਉਨ੍ਹਾਂ ਨੂੰ ਪੂਰਾ ਕਰਾਂਗੇ। ਤੁਸੀਂ ਦੂਜੇ ਰਾਜਾਂ ਦੀਆਂ ਸਰਕਾਰਾਂ ਨੂੰ ਗਾਲ੍ਹਾਂ ਕੱਢੀਆਂ, ਅਸੀਂ ਸਦਭਾਵਨਾ ਕਾਇਮ ਕਰਾਂਗੇ ਅਤੇ ਮਿਲ ਕੇ ਕੰਮ ਕਰਾਂਗੇ… ਤੁਸੀਂ ‘ਸ਼ੀਸ਼ ਮਹਿਲ’ ਬਣਾਇਆ, ਅਸੀਂ ਗ਼ਰੀਬਾਂ ਲਈ ਘਰ ਬਣਾਵਾਂਗੇ… ਤੁਸੀਂ ਲੱਖਾਂ ਰੁਪਏ ਦੇ ਚੱਕਵੇਂ ਪਖਾਨੇ (ਪੋਰਟਾ ਕੇਬਿਨ) ਬਣਾਏ, ਅਸੀਂ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿੱਚ ਲੋਕਾਂ ਲਈ ਪਖਾਨੇ ਬਣਾਵਾਂਗੇ।”

2025-26 ਲਈ ਇੱਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼

(PTI Photo)

ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2024-25 ਦਾ 76,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ ਜਿਸ ਨੂੰ ਵਧਾ ਕੇ 77,000 ਰੁਪਏ ਕਰ ਦਿੱਤਾ ਗਿਆ ਸੀ। ਹੁਣ ਇੱਕ ਲੱਖ ਕਰੋੜ ਦਾ ਬਜਟ ਪੇਸ਼ ਕਰਦਿਆਂ ਭਾਜਪਾ ਸਰਕਾਰ ਨੇ ਮਹਿਲਾ ਸਮਰਿਧੀ ਯੋਜਨਾ ਲਈ ₹5,100 ਕਰੋੜ, ਆਯੁਸ਼ਮਾਨ ਭਾਰਤ ਲਈ ₹2,144 ਕਰੋੜ ਅਤੇ ਦਿੱਲੀ-ਐਨਸੀਆਰ ਵਿਚ ਸੰਪਰਕ ਸੁਧਾਰਨ ਲਈ ₹1,000 ਕਰੋੜ ਅਲਾਟ ਕੀਤੇ ਹਨ। ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਸੜਕਾਂ, ਪਾਣੀ, ਬਿਜਲੀ ਵਰਗੇ 10 ਫੋਕਸ ਖੇਤਰ ਹਨ।

ਯਮੁਨਾ ਨਦੀ ਦੀ ਸਫਾਈ ਲਈ 500 ਕਰੋੜ ਰੁਪਏ ਅਲਾਟ

ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਯਮੁਨਾ ਨਦੀ ਦੀ ਸਫ਼ਾਈ ਲਈ 2025 ਦੇ ਬਜਟ ਵਿੱਚ 500 ਕਰੋੜ ਰੁਪਏ ਅਲਾਟ ਕੀਤੇ ਹਨ‌। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਇਹ ਮੁੱਦਾ ਕਾਫੀ ਗਰਮਾਇਆ ਸੀ। ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਟਰੀਟਡ ਪਾਣੀ ਹੀ ਨਦੀ ਵਿੱਚ ਦਾਖਲ ਹੋਵੇਗਾ।

Advertisement
×