ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੱਖਿਆ ਸਹਿਯੋਗ ਭਾਰਤ-ਫਰਾਂਸ ਰਿਸ਼ਤੇ ਦਾ ਮਜ਼ਬੂਤ ਥੰਮ੍ਹ: ਮੋਦੀ

ਪੈਰਿਸ, 14 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਖਿਆ ਕਿ ਰੱਖਿਆ ਸਹਿਯੋਗ ਭਾਰਤ ਤੇ ਫਰਾਂਸ ਦੇ ਰਿਸ਼ਤਿਆਂ ਦਾ ਮਜ਼ਬੂਤ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਅਗਲੇ 25 ਸਾਲਾਂ ਵਿੱਚ ਭਾਰਤ-ਫਰਾਂਸ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਵਿੱਖੀ ਖਰੜਾ ਦਲੇਰ ਅਤੇ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਪ੍ਰੈੱਸ ਕਾਨਫਰੰਸ ਵਿੱਚ ਹਿੱਸਾ ਲੈਂਦੇ ਹੋਏ। -ਰਾਇਟਰਜ਼
Advertisement

ਪੈਰਿਸ, 14 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਖਿਆ ਕਿ ਰੱਖਿਆ ਸਹਿਯੋਗ ਭਾਰਤ ਤੇ ਫਰਾਂਸ ਦੇ ਰਿਸ਼ਤਿਆਂ ਦਾ ਮਜ਼ਬੂਤ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਅਗਲੇ 25 ਸਾਲਾਂ ਵਿੱਚ ਭਾਰਤ-ਫਰਾਂਸ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਵਿੱਖੀ ਖਰੜਾ ਦਲੇਰ ਅਤੇ ਉਤਸ਼ਾਹੀ ਟੀਚਿਆਂ ਨਾਲ ਤਿਆਰ ਕੀਤਾ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਫਰਾਂਸ ਵਿੱਚ ਭਾਰਤ ਦੇ ਯੂਨੀਫਾਈਡ ਪੇਅਮੈਂਟ ਇੰਟਰਫੇਸ (ਯੂਪੀਆਈ) ਲਾਂਚ ਕਰਨ ਦੀ ਸਹਿਮਤੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਬੰਦਰਗਾਹੀ ਕਸਬੇ ਮਾਰਸੈਲੇਸ ਵਿੱਚ ਭਾਰਤ ਵੱਲੋਂ ਨਵਾਂ ਕੌਂਸੁਲੇਟ ਖੋਲ੍ਹਣ ਦਾ ਵੀ ਐਲਾਨ ਕੀਤਾ। -ਪੀਟੀਆਈ

Advertisement

ਮੈਕਰੋਂ ਵੱਲੋਂ ਮੋਦੀ ਨੂੰ ਸਿੱਖ ਅਧਿਕਾਰੀ ਦੀ ਤਸਵੀਰ ਭੇਟ

ਪੈਰਿਸ: ਫਰਾਂਸ ਦੇ ਰਾਸ਼ਟਰਪਤੀ ੲਿਮੈਨੁਅਲ ਮੈਕਰੋਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1916 ਵਿੱਚ ਖਿੱਚੀ ਗਈ ਇੱਕ ਤਸਵੀਰ ਦੀ ਫਰੇਮ ਦਾ ਉਤਾਰਾ ਤੋਹਫ਼ੇ ਵਿੱਚ ਦਿੱਤਾ ਗਿਆ। ਇਸ ਵਿੱਚ ਇੱਕ ਪੈਰਿਸ ਵਾਸੀ ਇੱਕ ਸਿੱਖ ਅਧਿਕਾਰੀ ਨੂੰ ਫੁੱਲ ਭੇਟ ਕਰਦਾ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਮੋਦੀ ਨੂੰ 11ਵੀਂ ਸਦੀ ਦੀ ‘ਸ਼ਾਰਲੇਮੇਨ ਚੈਸਮੈੱਨ’ ਦੀ ਨਕਲ ਅਤੇ 1913 ਤੋਂ 1927 ਦਰਮਿਆਨ ਪ੍ਰਕਾਸ਼ਿਤ ਮਾਰਸਲ ਪ੍ਰਾਊਸਟ ਦਾ ਨਾਵਲ ‘ਆ ਲਾ ਰਿਸਰਚ ਡਿਊ ਟੈਂਪਸ ਪਰਦੂ’ ਦੇ ਅੰਕ ਵੀ ਭੇਟ ਕੀਤੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਇਮੈਨੁਅਲ ਮੈਕਰੋਂ ਨੂੰ ਚੰਦਨ ਦਾ ਸਿਤਾਰ ਤੋਹਫੇ ਵਜੋਂ ਦਿੱਤਾ। ਭਾਰਤੀ ਸ਼ਾਸਤਰੀ ਸੰਗੀਤ ਦਾ ਇਹ ਸਿਤਾਰ ਸ਼ੁੱਧ ਚੰਦਨ ਤੋਂ ਬਣਿਆ ਹੈ। ਉਨ੍ਹਾਂ ਮੈਕਰੋਂ ਦੀ ਪਤਨੀ ਬ੍ਰਿਗਿਟ ਮੈਕਰੌਂ ਨੂੰ ਤੋਹਫੇ ਵਿੱਚ ਸੈਂਡਲਵੁੱਡ ਬਾਕਸ ਦਿੱਤਾ ਹੈ। ਇਸ ਬਾਕਸ ਵਿੱਚ ਤਿਲੰਗਾਨਾ ਦੇ ਪੋਚਮਪੱਲੀ ਸ਼ਹਿਰ ਦਾ ਪੋਚਮਪੱਲੀ ਰੇਸ਼ਮ ਇਕਤ ਕੱਪੜਾ ਹੈ। -ਪੀਟੀਆਈ

Advertisement
Tags :
ਸਹਿਯੋਗਥੰਮ੍ਹਭਾਰਤ-ਫਰਾਂਸਮਜ਼ਬੂਤਮੋਦੀਰੱਖਿਆਰਿਸ਼ਤੇ