ਅਫ਼ਗ਼ਾਨਿਸਤਾਨ ਵਿਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1400 ਹੋਈ
3000 ਦੇ ਕਰੀਬ ਲੋਕ ਜ਼ਖ਼ਮੀ; ਕਈਆਂ ਦੀ ਹਾਲਤ ਨਾਜ਼ੁਕ; ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ
Advertisement
ਪੂਰਬੀ ਅਫ਼ਗ਼ਾਨਿਸਤਾਨ ਵਿੱਚ ਨੂੰ ਐਤਵਾਰ ਅੱਧੀ ਰਾਤੀਂ ਆਏ ਸ਼ਕਤੀਸ਼ਾਲੀ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1400 ਹੋ ਗਈ ਹੈ ਅਤੇ 3,000 ਲੋਕ ਜ਼ਖ਼ਮੀ ਹੋਏ ਹਨ। ਬਚਾਅ ਟੀਮਾਂ ਵੱਲੋਂ ਇਲਾਕੇ ਵਿੱਚ ਬਚੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਐਤਵਾਰ ਦੇਰ ਰਾਤ ਇੱਕ ਪਹਾੜੀ ਖੇਤਰ ਵਿੱਚ 6.0 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਪਿੰਡ ਤਬਾਹ ਹੋ ਗਏ ਅਤੇ ਲੋਕ ਘੰਟਿਆਂ ਤੱਕ ਮਲਬੇ ਹੇਠ ਫਸੇ ਰਹੇ। ਅਫਗਾਨਿਸਤਾਨ ਦੀ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਯੂਸਫ਼ ਹਮਾਦ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਜ਼ਖਮੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਇਸ ਲਈ ਇਹ ਅੰਕੜੇ ਬਦਲ ਸਕਦੇ ਹਨ।’’
Advertisement
ਹਮਾਦ ਨੇ ਕਿਹਾ, ‘‘ਭੂਚਾਲ ਕਾਰਨ ਕੁਝ ਖੇਤਰਾਂ ਵਿੱਚ ਜ਼ਮੀਨ ਖਿਸਕ ਗਈ, ਜਿਸ ਨਾਲ ਸੜਕਾਂ ਬੰਦ ਹੋ ਗਈਆਂ, ਪਰ ਉਨ੍ਹਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਅਤੇ ਬਾਕੀ ਸੜਕਾਂ ਨੂੰ ਵੀ ਖੋਲ੍ਹ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਖੇਤਰਾਂ ਤੱਕ ਪਹੁੰਚਿਆ ਜਾ ਸਕੇ ਜਿੱਥੇ ਰਸਾਈ ਮੁਸ਼ਕਲ ਸੀ।’’
Advertisement
×