ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੱਬਵਾਲੀ: ਸਕੂਲ ਬੱਸ ਖੇਤਾਂ ’ਚ ਪਲਟੀ, ਦੋ ਵਿਦਿਆਰਥੀਆਂ ਦੀਆਂ ਹੱਡੀਆਂ ਟੁੱਟੀਆਂ, 13 ਮਾਮੂਲੀ ਜ਼ਖ਼ਮੀ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਜੁਲਾਈ ਪਿੰਡ ਮੌਜਗੜ੍ਹ-ਮਸੀਤਾਂ ਵਿਚਕਾਰ ਲਿੰਕ ਰਸਤੇ ਉੱਪਰ ਮੈਰੀਲੈਂਡ ਸੀਨੀਅਰ ਸੈਕੰਡਰੀ ਸਕੂਲ ਪਿੰਡ ਡੱਬਵਾਲੀ ਦੀ ਬੱਸ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ। ਬੱਸ ਵਿਚ ਸਵਾਰ 15 ਵਿਦਿਆਰਥੀਆਂ ਵਿਚੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਦੀਪ ਪੁੱਤਰ ਸ਼ਿਵਦੱਤ...
Advertisement

ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 17 ਜੁਲਾਈ

Advertisement

ਪਿੰਡ ਮੌਜਗੜ੍ਹ-ਮਸੀਤਾਂ ਵਿਚਕਾਰ ਲਿੰਕ ਰਸਤੇ ਉੱਪਰ ਮੈਰੀਲੈਂਡ ਸੀਨੀਅਰ ਸੈਕੰਡਰੀ ਸਕੂਲ ਪਿੰਡ ਡੱਬਵਾਲੀ ਦੀ ਬੱਸ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ। ਬੱਸ ਵਿਚ ਸਵਾਰ 15 ਵਿਦਿਆਰਥੀਆਂ ਵਿਚੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਦੀਪ ਪੁੱਤਰ ਸ਼ਿਵਦੱਤ ਦੀ ਬਾਂਹ ਤੇ ਪ੍ਰਭਜੋਤ ਦੀ ਕੂਹਣੀ ਟੁੱਟ ਗਈ। ਬਾਕੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ। ਜ਼ਖ਼ਮੀ ਵਿਦਿਆਰਥੀਆਂ ਨੂੰ ਮਾਪੇ ਆਪਣੇ ਪੱਧਰ 'ਤੇ ਸ਼ਹਿਰ ਦੇ ਵੱਖ-ਵੱਖ ਨਿਜੀ ਹਸਪਤਾਲਾਂ ਵਿਚ ਲੈ ਕੇ ਆਏ। ਮੌਕੇ 'ਤੇ ਢਾਣੀਆਂ ਦੇ ਬਾਸ਼ਿੰਦੇ ਅਤੇ ਹੋਰ ਲੋਕ ਪੁੱਜ ਗਏ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ। ਜ਼ਖਮੀ ਵਿਦਿਆਰਥੀ ਗੁਰਦੀਪ ਦੇ ਤਾਇਆ ਨਿਰਮਲ ਯਾਦਵ ਦਾ ਦੋਸ਼ ਹੈ ਕਿ ਘਟਨਾ ਬੱਸ ਦੇ ਡਰਾਈਵਰ ਦੀ ਗਲਤੀ ਕਾਰ ਪਲਟੀ। ਬੱਸ ਵਿੱਚ ਕੋਈ ਸਹਾਇਕ ਵੀ ਨਹੀਂ ਸੀ। ਨਿਰਮਲ ਨੇ ਕਿਹਾ ਕਿ ਘਟਨਾ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਜਾਵੇਗੀ। ਸਕੂਲ ਦੇ ਸੰਚਾਲਕ ਗਣੇਸ਼ ਆਨੰਦ ਨੇ ਕਿਹਾ ਕਿ ਘਟਨਾ ਦੇ ਸਮੇਂ ਬੱਸ ਵਿੱਚ ਸਹਾਇਕ ਮੌਜੂਦ ਸੀ ਪਰ ਹਾਦਸੇ ਉਪਰੰਤ ਡਰ ਕੇ ਦੌੜ ਗਿਆ।

Advertisement
Tags :
ਸਕੂਲਹੱਡੀਆਂਖੇਤਾਂਜ਼ਖ਼ਮੀਟੁੱਟੀਆਂਡੱਬਵਾਲੀਦੀਆਂਪਲਟੀਬੱਸ ਪਲਟੀਮਾਮੂਲੀਵਿਦਿਆਰਥੀਆਂ