DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਰਪੀ ਦੇਸ਼ਾਂ ਦੇ ਹਵਾਈ ਅੱਡਿਆਂ ’ਤੇ ਸਾਈਬਰ ਹਮਲਾ

ਹੀਥਰੋ, ਬਰੱਸਲਜ਼ ਤੇ ਬਰਲਿਨ ਸਣੇ ਕੲੀ ਅੱਡਿਆਂ ’ਤੇ ਕੰਮਕਾਜ ਪ੍ਰਭਾਵਿਤ; ਸੈਂਕਡ਼ੇ ੳੁਡਾਣਾਂ ਵਿੱਚ ਦੇਰੀ
  • fb
  • twitter
  • whatsapp
  • whatsapp
featured-img featured-img
Travellers wait near a check-in area at Heathrow Airport Terminal 2, amid flight delays and cancellations, resulting from a disruption to check-in and boarding systems caused by a cyberattack which has affected several major European airports, in Greater London, Britain, September 20, 2025. REUTERS/Isabel Infantes
Advertisement

Cyberattack disrupts operations at European airports including Heathrow, Brussels

Advertisement

ਯੂਰਪੀ ਦੇਸ਼ਾਂ ਦੇ ਕਈ ਹਵਾਈ ਅੱਡਿਆਂ ’ਤੇ ਅੱਜ ਸਾਈਬਰ ਹਮਲਾ ਕੀਤਾ ਗਿਆ ਜਿਸ ਕਾਰਨ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀ ਪ੍ਰਭਾਵਿਤ ਹੋਈ। ਇਸ ਕਾਰਨ ਲੰਡਨ ਦੇ ਹੀਥਰੋ ਸਮੇਤ ਕਈ ਪ੍ਰਮੁੱਖ ਯੂਰਪੀਅਨ ਹਵਾਈ ਅੱਡਿਆਂ ’ਤੇ ਕੰਮਕਾਜ ਵਿੱਚ ਵਿਘਨ ਪਿਆ ਜਿਸ ਕਾਰਨ ਅੱਜ ਸ਼ਨਿਚਰਵਾਰ ਨੂੰ ਕਈ ਉਡਾਣਾਂ ਵਿੱਚ ਦੇਰੀ ਹੋਈ ਤੇ ਕਈਆਂ ਨੂੰ ਰੱਦ ਕਰਨਾ ਪਿਆ।

ਸਾਈਬਰ ਹਮਲੇ ਤੋਂ ਬਾਅਦ ਯਾਤਰੀਆਂ ਨੂੰ ਸਿਰਫ ਮੈਨੁਅਲ ਚੈਕ ਇਨ ਦੀ ਸਹੂਲਤ ਦਿੱਤੀ ਗਈ। ਇਸ ਕਾਰਨ ਵੱਡੀ ਗਿਣਤੀ ਉਡਾਣਾਂ ਪ੍ਰਭਾਵਿਤ ਹੋਈਆਂ ਇਹ ਪਤਾ ਲੱਗਿਆ ਹੈ ਕਿ ਬਰੱਸਲਜ਼ ਵਿੱਚ ਸੌ ਤੋਂ ਜ਼ਿਆਦਾ ਤੇ ਬਰਲਿਨ ਵਿਚ 60 ਦੇ ਕਰੀਬ ਉਡਾਣਾਂ ਪ੍ਰਭਾਵਿਤ ਹੋਈਆਂ। ਦੂਜੇ ਪਾਸੇ ਹੀਥਰੋ ਵਿਚ ਵੀ ਆਨਲਾਈਨ ਸਿਸਟਮ ਠੱਪ ਹੋਣ ਕਾਰਨ ਯਾਤਰੀਆਂ ਦੀ ਲੰਬੀਆਂ ਕਤਾਰਾਂ ਲੱਗ ਗਈਆਂ। ਇਹ ਜਾਣਕਾਰੀ ਮਿਲੀ ਹੈ ਕਿ ਲੰਡਨ ਦੇ ਹੀਥਰੋਂ ਵਿਚ 140 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਪੋਲੈਂਡ ਦੇ ਹਵਾਈ ਅੱਡੇ ਅਧਿਕਾਰੀਆਂ ਨੇ ਕਿਹਾ ਕਿ ਇੱਥੇ ਸਾਈਬਰ ਹਮਲੇ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਦੂਜੇ ਪਾਸੇ ਯੂਰਪ ਦੇ ਹੋਰ ਹਵਾਈ ਅੱਡਿਆਂ ’ਤੇ ਸਾਈਬਰ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।

Travellers wait near a check-in area at Heathrow Airport Terminal 2, amid flight delays and cancellations, resulting from a disruption to check-in and boarding systems caused by a cyber attack which has affected several major European airports, in Greater London, Britain, September 20, 2025. REUTERS/Isabel Infantes

ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਸ਼ਵ ਪੱਧਰ ਦੇ ਕਈ ਹਵਾਈ ਅੱਡਿਆਂ ’ਤੇ ਕਈ ਏਅਰਲਾਈਨਾਂ ਲਈ ਕੋਲਿਨਜ਼ ਏਅਰੋਸਪੇਸ ਸਾਫਟਵੇਅਰ ਚੈੱਕ-ਇਨ ਅਤੇ ਬੋਰਡਿੰਗ ਪ੍ਰਦਾਨ ਕਰਦਾ ਹੈ ਜਿਸ ਵਿਚ ਤਕਨੀਕੀ ਸਮੱਸਿਆ ਆਈ ਜਿਸ ਨਾਲ ਯਾਤਰੀਆਂ ਨੂੰ ਰਵਾਨਾ ਹੋਣ ਵਿੱਚ ਦੇਰੀ ਹੋਈ। ਇਸ ਸਾਈਬਰ ਹਮਲੇ ਕਾਰਨ ਬਰੱਸਲਜ਼ ਹਵਾਈ ਅੱਡਾ ਅਤੇ ਬਰਲਿਨ ਹਵਾਈ ਅੱਡਾ ਵੀ ਪ੍ਰਭਾਵਿਤ ਹੋਏ। ਰਾਇਟਰਜ਼

Advertisement
×