ਕਸਟਮਜ਼ ਵਿਭਾਗ ਨੇ ਦਿੱਲੀ ਹਵਾਈ ਅੱਡੇ ’ਤੇ 45 ਆਈਫੋਨ-16 ਜ਼ਬਤ ਕੀਤੇ
ਇਸ ਮਹੀਨੇ ਵਿਚ ਕੁੱਲ 87 ਫੋਨ ਜ਼ਬਤ
Advertisement
ਨਵੀਂ ਦਿੱਲੀ, 18 ਅਕਤੂਬਰ
ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਭਾਰਤ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜ ਯਾਤਰੀਆਂ ਕੋਲੋਂ 45 ਆਈਫੋਨ-16 ਜ਼ਬਤ ਕੀਤੇ ਹਨ। ‘ਐਕਸ’ ’ਤੇ ਇੱਕ ਪੋਸਟ ਵਿੱਚ ਦਿੱਲੀ ਕਸਟਮਜ਼ ਨੇ ਦੱਸਿਆ ਕਿ ਏਅਰ ਇੰਡੀਆ ਦੀ ਉਡਾਣ AI 104 ਰਾਹੀਂ ਵਾਸ਼ਿੰਗਟਨ ਤੋਂ ਦਿੱਲੀ ਜਾ ਰਹੇ ਇੱਕ ਯਾਤਰੀ ਤੋਂ ਲੱਗਭੱਗ 44 ਲੱਖ ਰੁਪਏ ਮੁੱਲ ਦੇ 37 ਆਈਫੋਨ-16 ਮੋਬਾਈਲ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹਾਂਗਕਾਂਗ ਤੋਂ ਯਾਤਰਾ ਕਰ ਰਹੇ 4 ਯਾਤਰੀਆਂ ਤੋਂ 08 ਹੋਰ ਆਈਫੋਨ-16 ਮਿਲੇ ਹਨ। ਇਸ ਤੋਂ ਪਹਿਲਾਂ ਮਹੀਨੇ ਦੀ ਸ਼ੁਰੂਆਤ ’ਚ ਕਸਟਮ ਅਧਿਕਾਰੀਆਂ ਨੇ ਵੱਖ-ਵੱਖ ਘਟਨਾਵਾਂ ’ਚ ਪੰਜ ਯਾਤਰੀਆਂ ਤੋਂ 42 ਆਈਫੋਨ 16 ਪ੍ਰੋ ਮੈਕਸ ਜ਼ਬਤ ਕੀਤੇ ਸਨ। ਪੀਟੀਆਈ
Advertisement
Advertisement