Cronavirus: ਸਿੰਗਾਪੁਰ ਵਿੱਚ ਕਰੋਨਾ ਦੇ ਕੇਸ ਵਧੇ; ਚੀਨ ਤੇ ਥਾਈਲੈਂਡ ਵਿੱਚ ਚੌਕਸੀ ਦੇ ਹੁਕਮ
ਬੌਲੀਵੁਡ ਅਦਾਕਾਰ ਸ਼ਿਲਪਾ ਸ਼ਿਰੌਡਕਰ ਨੂੰ ਵੀ ਕਰੋਨਾ
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਸਿੰਗਾਪੁਰ, 19 ਮਈ
Advertisement
ਸਿੰਗਾਪੁਰ, ਚੀਨ, ਹਾਂਗਕਾਂਗ ਤੇ ਥਾਈਲੈਂਡ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਇਹ ਪਤਾ ਲੱਗਿਆ ਹੈ ਕਿ ਪਹਿਲੀ ਤੋਂ 19 ਮਈ ਦਰਮਿਆਨ ਇੱਥੇ ਤਿੰਨ ਹਜ਼ਾਰ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਅਪਰੈਲ ਵਿਚ ਇਹ ਗਿਣਤੀ 11 ਹਜ਼ਾਰ ਦੇ ਕਰੀਬ ਸੀ ਤੇ ਇਸ ਵਿਚ 28 ਫੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਥਾਈਲੈਂਡ ਤੇ ਚੀਨ ਵਿਚ ਵੀ ਕਰੋਨਾ ਦੇ ਕੇਸਾਂ ਕਾਰਨ ਚੌਕਸੀ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਭਾਰਤ ਦੀ ਬੌਲੀਵੁਡ ਦੀ ਅਦਾਕਾਰਾ ਸ਼ਿਲਪਾ ਸ਼ਿਰੌਡਕਰ ਨੂੰ ਵੀ ਕਰੋਨਾ ਹੋ ਗਿਆ ਹੈ ਤੇ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰ ਕੇ ਆਪਣੇ ਕਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਤੋਂ ਬਾਅਦ ਬੌਲੀਵੁਡ ਦੇ ਹੋਰ ਅਦਾਕਾਰਾਂ ਨੇ ਉਸ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।
Advertisement
×