ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ GMCH ’ਚ ਜ਼ੇਰੇ ਇਲਾਜ ਕਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ

ਯੂਪੀ ਦੇ ਫ਼ਿਰੋਜ਼ਾਬਾਦ ਨਾਲ ਸਬੰਧਤ ਮਰੀਜ਼ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਕੀਤਾ ਗਿਆ ਸੀ ਤਬਦੀਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 28 ਮਈ

Advertisement

ਕਰੋਨਾ ਪਾਜ਼ੇਟਿਵ 40 ਸਾਲ ਵਿਅਕਤੀ ਦੀ ਅੱਜ ਸਵੇਰੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਮੌਤ ਹੋ ਗਈ। ਸਬੰਧਤ ਮਰੀਜ਼ ਪਿੱਛੋਂ ਯੂਪੀ ਦੇ ਫ਼ਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਕੋਵਿਡ ਲਈ ਪਾਜ਼ੇਟਿਵ ਨਿਕਲਣ ਮਗਰੋਂ ਲੁਧਿਆਣਾ ਤੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਦੇ ਕੋਵਿਡ ਵਾਰਡ ਵਿਚ ਦਾਖ਼ਲ ਕਰਵਾਉਣ ਮਗਰੋਂ ਇਕਾਂਤਵਾਸ ਵਿਚ ਰੱਖਿਆ ਗਿਆ ਸੀ। ਇਸ ਵਾਰਡ ਵਿਚ ਕਿਸੇ ਵੀ ਐਮਰਜੈਂਸੀ ਲੋੜ ਲਈ ਦੋ ਵੈਂਟੀਲੇਟਰ ਰੱਖੇ ਗਏ ਹਨ। ਚੰਡੀਗੜ੍ਹ ਵਿਚ ਇਹ ਪਹਿਲਾ ਕੋਵਿਡ ਪਾਜ਼ੇਟਿਵ ਕੇਸ ਹੈ। ਉਂਝ ਹਸਪਤਾਲ ਨੇ ਅਜੇ ਤੱਕ ਇਹ ਸਪਸ਼ਟ ਨਹੀਂਂ ਕੀਤਾ ਹੈ ਕਿ ਕੀ ਇਹ ਕਰੋਨਾ ਦੇ ਨਵੇਂ ਜੇਐੱਨ1 ਵੇਰੀਐਂਟ ਦਾ ਮਾਮਲਾ ਸੀ ਜਾਂ ਨਹੀਂ।

ਜੀਐੱਮਸੀਐੱਚ 32 ਦੇ ਡਾਇਰੈਕਟਰ ਡਾ.ਅਸ਼ੋਕ ਅਤਰੀ ਨੇ ਪਹਿਲਾਂ ਕਿਹਾ ਸੀ ਕਿ ਸਾਰੇ ਜ਼ਰੂਰੀ ਡੇਟਾ ਲੋੜੀਂਦੇ ਫਾਰਮੈਟ ਵਿੱਚ ਜਮ੍ਹਾਂ ਕਰ ਦਿੱਤੇ ਗਏ ਹਨ ਅਤੇ ਮਰੀਜ਼ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਡਾ. ਅਤਰੀ ਨੇ ਸ਼ੁਰੂ ਵਿੱਚ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ, ਪਰ ਮਰੀਜ਼ ਦੀ ਮੌਤ ਮਗਰੋਂ ਹੁਣ ਇਸ ਨੂੰ ਗੰਭੀਰ ਸੰਕੇਤ ਵਜੋਂ ਲਿਆ ਜਾ ਰਿਹਾ ਹੈ। ਕੋਵਿਡ ਨਾਲ ਹੋਈ ਮੌਤ ਮਗਰੋਂ ਸਿਹਤ ਵਿਭਾਗ ਦੇ ਫੌਰੀ ਹਰਕਤ ਵਿਚ ਆਉਣ ਦੀ ਉਮੀਦ ਹੈ। ਵਿਭਾਗ ਵੱਲੋਂ ਕੋਵਿਡ ਨੂੰ ਹੋਰ ਫੈਲਣ ਨੂੰ ਰੋਕਣ ਲਈ ਨਿਗਰਾਨੀ ਅਤੇ ਇਹਤਿਆਤੀ ਉਪਰਾਲੇ ਤੇਜ਼ ਕੀਤੇ ਜਾਣਗੇ।

Advertisement
Show comments