ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗੋ: ਇਸਲਾਮੀ ਬਾਗ਼ੀਆਂ ਦੇ ਹਮਲੇ ’ਚ 30 ਹਲਾਕ

ਕਾਂਗੋ ਦੇ ਉੱਤਰੀ ਸੂਬੇ ਕਿਵੂ ਵਿੱਚ ਸ਼ੱਕੀ ਇਸਲਾਮੀ ਬਾਗ਼ੀਆਂ ਵੱਲੋਂ ਹਾਲ ਹੀ ਵਿੱਚ ਕੀਤੇ ਲੜੀਵਾਰ ਹਮਲਿਆਂ ਵਿੱਚ ਘੱਟੋ-ਘੱਟ 30 ਜਣਿਆਂ ਦੀ ਮੌਤ ਹੋ ਗਈ। ਲੂਬੈਰੇ ਖੇਤਰ ਦੇ ਫੌਜੀ ਪ੍ਰਸ਼ਾਸਕ ਕਰਨਲ ਅਲੈਨ ਕਿਵਾਵਾ ਨੇ ਅੱਜ ਦੱਸਿਆ ਕਿ ਇਹ ਹੱਤਿਆਵਾਂ ਬੁੱਧਵਾਰ ਤੋਂ...
Advertisement

ਕਾਂਗੋ ਦੇ ਉੱਤਰੀ ਸੂਬੇ ਕਿਵੂ ਵਿੱਚ ਸ਼ੱਕੀ ਇਸਲਾਮੀ ਬਾਗ਼ੀਆਂ ਵੱਲੋਂ ਹਾਲ ਹੀ ਵਿੱਚ ਕੀਤੇ ਲੜੀਵਾਰ ਹਮਲਿਆਂ ਵਿੱਚ ਘੱਟੋ-ਘੱਟ 30 ਜਣਿਆਂ ਦੀ ਮੌਤ ਹੋ ਗਈ। ਲੂਬੈਰੇ ਖੇਤਰ ਦੇ ਫੌਜੀ ਪ੍ਰਸ਼ਾਸਕ ਕਰਨਲ ਅਲੈਨ ਕਿਵਾਵਾ ਨੇ ਅੱਜ ਦੱਸਿਆ ਕਿ ਇਹ ਹੱਤਿਆਵਾਂ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਬਾਪੇਰੇ ਪਿੰਡ ਕੀਤੀਆਂ ਗਈਆਂ। ਉਨ੍ਹਾਂ ਦੱਸਿਆ, ‘‘ਸਾਡੇ ਇੱਥੇ 30 ਤੋਂ ਵੱਧ ਹੱਤਿਆਵਾਂ ਕੀਤੀਆਂ ਗਈਆਂ ਅਤੇ ਘੱਟੋ ਘੱਟ ਸੌ ਜਣਿਆਂ ਨੂੰ ਬੰਦੀ ਬਣਾਇਆ ਗਿਆ ਹੈ।’’ ਬਾਪੇਰੇ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੈਮੂਅਲ ਕਹੇਨੀ ਨੇ ਦੱਸਿਆ ਕਿ ਕਈ ਘਰਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਜ਼ਿਆਦਾਤਰ ਹੱਤਿਆਵਾਂ ਚਾਕੂ ਨਾਲ ਕੀਤੀਆਂ ਗਈਆਂ ਹਨ।

Advertisement
Advertisement